ਮੁੱਖ ਮੰਤਰੀ ਵੱਲੋਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਸਿੱਖਿਆ ਸੰਸਥਾਵਾਂ ਦੇ ਊਰਜਾ ਆਡਿਟ ਦੇ ਹੁਕਮ

By  Joshi April 9th 2018 06:10 PM

PUNJAB CM ORDERS ENERGY AUDIT OF ALL GOVT. BUILDINGS & EDUCATIONAL INSTITUTIONS:  ਮੁੱਖ ਮੰਤਰੀ ਵੱਲੋਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਸਿੱਖਿਆ ਸੰਸਥਾਵਾਂ ਦੇ ਊਰਜਾ ਆਡਿਟ ਦੇ ਹੁਕਮ

ਚੰਡੀਗੜ੍ਹ, 9 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਸਿੱਖਿਆ ਸੰਸਥਾਵਾਂ ਦਾ ਊਰਜਾ ਆਡਿਟ ਕਰਨ ਲਈ ਪੰਜਾਬ ਰਾਜ ਸਾਇੰਸ ਤੇ ਤਕਨਾਲੋਜੀ ਕੌਾਸਲ (ਪੀ.ਐਸ.ਸੀ.ਐਸ.ਟੀ) ਨੂੰ ਆਖਿਆ ਹੈ |

ਇਸ ਦਾ ਉਦੇਸ਼ ਸੂਬੇ ਵਿਚ ਊਰਜਾ ਸਾਂਭ-ਸੰਭਾਲ ਨੂੰ ਬੜ੍ਹਾਵਾ ਦੇਣਾ ਅਤੇ ਬਿਜਲੀ ਦੇ ਉੱਚ ਖਰਚਿਆਂ ਵਿਚ ਕਮੀ ਲਿਆਉਣਾ ਹੈ ਜੋ ਕਿ ਇਸ ਵੇਲੇ ਇਨ੍ਹਾਂ ਇਮਾਰਤਾਂ ਵਿਚ ਬਹੁਤ ਜ਼ਿਆਦਾ ਹਨ |

ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਨਿਰਦੇਸ਼ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀ.ਜੀ.ਐਸ.ਸੀ) ਸੁਸਾਇਟੀ ਦੀ 13ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਾਰੀ ਕੀਤੇ |

ਸਰਕਾਰੀ ਇਮਾਰਤਾਂ/ਸੰਸਥਾਵਾਂ/ਦਫ਼ਤਰਾਂ ਵਿਚ ਬਿਜਲੀ ਦੀ ਅਨੇ੍ਹਵਾਹ ਵਰਤੋਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਡਿਟ ਵਢੇਰੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਬਿਜਲੀ ਦੀ ਬਚਤ 'ਚ ਮਦਦਗਾਰ ਹੋਵੇਗਾ |

ਮੁੱਖ ਮੰਤਰੀ ਨੇ ਪੀ.ਐਸ.ਸੀ.ਐਸ.ਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਵੱਲੋਂ ਮੀਟਿੰਗ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੁਆਰਾ ਕਰਵਾਏ ਗਏ ਊਰਜਾ ਆਡਿਟ ਸਬੰਧੀ ਦਿੱਤੀ ਜਾਣਕਾਰੀ ਤੋਂ ਬਾਅਦ ਇਹ ਨਿਰਦੇਸ਼ ਦਿੱਤੇ | ਊਰਜਾ ਬਚਤ ਸਬੰਧੀ ਵੱਖ ਵੱਖ ਕਦਮ ਲਾਗੂ ਕੀਤੇ ਜਾਣ ਤੋਂ ਬਾਅਦ ਸਾਲਾਨਾ 12 ਲੱਖ ਰੁਪਏ ਦੀ ਬਿਜਲੀ ਦੀ ਬਚਤ ਹੋਈ ਹੈ ਜਦਕਿ ਇਸ ਆਡਿਟ ਲਈ ਕੇਵਲ 1.7 ਲੱਖ ਰੁਪਏ ਨਿਵੇਸ਼ ਕੀਤੇ ਗਏ | ਪੀ.ਜੀ.ਐਸ.ਸੀ ਨੂੰ ਇਸ ਪ੍ਰਾਜੈਕਟ ਵਾਸਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਊਰਜਾ ਸੰਭਾਲ ਅਵਾਰਡ ਦਿੱਤਾ ਗਿਆ |

ਕੌਾਸਲ ਨੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਦਾ ਊਰਜਾ ਆਡਿਟ ਕੀਤਾ ਜਿਨ੍ਹਾਂ ਵਿਚ ਵਿਰਾਸਤ-ਏ-ਖਾਲਸਾ, ਟਿ੍ਬਿਊਨ ਕੰਪਲੈਕਸ, ਮੰਡੀ ਬੋਰਡ, ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਸ਼ਾਮਲ ਸਨ | ਇਸ ਤੋਂ ਇਲਾਵਾ ਕੌਾਸਲ ਨੇ ਵੱਖ ਵੱਖ ਉਦਯੋਗਾਂ ਦਾ ਵੀ ਊਰਜਾ ਆਡਿਟ ਕੀਤਾ ਹੈ |

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਾਇੰਸ ਸਿਟੀ ਥਿਏਟਰ ਦਾ 3ਡੀ ਤੋਂ 5ਡੀ ਤੱਕ ਪੱਧਰ ਉੱਚਾ ਚੁੱਕਣ ਲਈ ਪੀ.ਜੀ.ਐਸ.ਸੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਰੋਬੋਟਿਕ ਡਾਇਨਾਸੋਰ ਬਾਰੇ ਗੈਲਰੀ ਜਨਤਕ-ਨਿੱਜੀ ਭਾਈਵਾਲੀ ਹੇਠ ਬਣਾਈ ਜਾ ਰਹੀ ਹੈ ਜਦਕਿ ਆਈਮੈਕਸ ਫਿਲਮ 'ਐਵਰੈਸਟ' ਜਨਤਾ ਦੀ ਮੰਗ ਉੱਤੇ ਇਸ ਸਾਲ ਜੂਨ ਤੋਂ ਸਾਇੰਸ ਸਿਟੀ ਦੇ ਸਪੇਸ ਥਿਏਟਰ ਵਿਚ ਮੁੜ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ |

ਇਸ ਦੌਰਾਨ ਮੁੱਖ ਮੰਤਰੀ ਨੂੰ ਦਿਹਾਤੀ ਲੋਕਾਂ ਲਈ ਮੋਬਾਇਲ ਸਾਇੰਸ ਪ੍ਰਦਰਸ਼ਨੀ, ਰਾਤ ਵੇਲੇ ਆਸਮਾਨ ਨੂੰ ਦੇਖਣ ਵਾਲੇ ਪ੍ਰਾਜੈਕਟ ਅਤੇ ਨੌਜਵਾਨਾਂ ਵਿਚ ਨਵੇਂ ਵਿਚਾਰਾਂ ਨੂੰ ਭਰਨ ਅਤੇ ਉਨ੍ਹਾਂ ਵਿਚ ਉਤਸੁਕਤਾ ਪੈਦਾ ਕਰਨ ਲਈ ਸੁਵਿਧਾਵਾਂ ਮੁਹੱਈਆ ਕਰਵਾਉਣ ਵਾਸਤੇ ਇਕ ਇੰਨੋਵੇਸ਼ਨ ਹੱਬ ਸਣੇ ਪੀ.ਜੀ.ਐਸ.ਸੀ ਵੱਲੋਂ ਸ਼ੁਰੂ ਕੀਤੇ ਵੱਖ ਵੱਖ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ |

PUNJAB CM ORDERS ENERGY AUDIT OF ALL GOVT. BUILDINGS & EDUCATIONAL INSTITUTIONSਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਵਿਚ ਸਾਇੰਸ ਦੀ ਰੂਚੀ ਪੈਦਾ ਕਰਨ ਲਈ ਪੀ.ਜੀ.ਐਸ.ਸੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ | ਪਿਛਲੇ ਸਾਲ ਤੱਕ ਤਕਰੀਬਨ 3.5 ਲੱਖ ਵਿਦਿਆਰਥੀ ਸਾਇੰਸ ਸਿਟੀ ਦਾ ਦੌਰਾ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ 1.5 ਲੱਖ ਵਿਦਿਆਰਥੀ ਸੂਬੇ ਭਰ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਸਨ | ਉਨ੍ਹਾਂ ਨੇ ਇਹ ਦੌਰਾ ਮੁੱਖ ਮੰਤਰੀ ਵਿਗਿਆਨ ਯਾਤਰਾ ਦੇ ਹੇਠ ਕੀਤਾ ਹੈ | ਸਕੂਲ ਸਿੱਖਿਆ ਦੇ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਚਾਲੂ ਵਿਦਿਅਕ ਸੈਸ਼ਨ ਦੌਰਾਨ ਦੋ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਦੌਰਾ ਕਰਵਾਉਣ ਦੀ ਯੋਜਨਾ ਬਣਾਈ ਹੈ |

—PTC News

Related Post