ਪੰਜਾਬ 'ਚ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤੋਂ ਮੰਗਿਆ ਸੁਝਾਅ

By  Shanker Badra July 30th 2020 05:50 PM

ਪੰਜਾਬ 'ਚ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਤੋਂ ਮੰਗਿਆ ਸੁਝਾਅ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਤੋਂ  ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹੇ ਜਾਣ ਬਾਰੇਵਿਚਾਰ ਮੰਗੇ ਹਨ , ਇਸ ਸੰਬੰਧੀ ਕੈਪਟਨ ਨੇ ਡਿਪਟੀ ਕਮਿਸ਼ਨਰਾਂ ਦੀ ਰਾਏ ਜਾਣਨੀ ਚਾਹੀ ਹੈ। ਜਿਸ ਤੋਂ ਬਾਅਦਮੁੱਖ ਮੰਤਰੀ ਫ਼ੈਸਲਾ ਲੈਣਗੇ। [caption id="attachment_421489" align="aligncenter" width="300"] ਪੰਜਾਬ 'ਚ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਲਈਮੁੱਖ ਮੰਤਰੀ ਨੇਡਿਪਟੀ ਕਮਿਸ਼ਨਰਾਂ ਤੋਂ ਮੰਗਿਆ ਸੁਝਾਅ[/caption] ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਵਿੱਚ ਜਿੰਮ ਖੋਲ੍ਹਣ ਤੇ ਹੋਰ ਰਿਆਇਤਾਂ ਦੇਣ ਦਾ ਫੈਸਲਾ ਜ਼ਮੀਨੀ ਹਲਾਤਾਂ ਦੀ ਨਜ਼ਰਸਾਨੀ ਕਰਕੇ ਕੀਤਾ ਜਾਵੇਗਾ। ਮੁੱਖ ਸਕੱਤਰ ਵਿੰਨੀ ਮਹਾਜਨ ਦੀ ਰਿਪੋਰਟ ਤੋਂ ਬਾਅਦ ਅਨਲਾਕ-3 ਦੌਰਾਨ ਮੁੱਖ ਮੰਤਰੀ ਛੋਟਾਂ ਦੇਣ ਦੀ ਐਲਾਨ ਕਰਨਗੇ। [caption id="attachment_421492" align="aligncenter" width="300"] ਪੰਜਾਬ 'ਚ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਲਈਮੁੱਖ ਮੰਤਰੀ ਨੇਡਿਪਟੀ ਕਮਿਸ਼ਨਰਾਂ ਤੋਂ ਮੰਗਿਆ ਸੁਝਾਅ[/caption] ਇਸ ਦੇ ਨਾਲ ਹੀ ਪੰਜਾਬ ਵਿਚ 64 ਮਾਈਕਰੋ-ਕੰਨਟੇਨਮੈਂਟ ਜੋਨ ਬਣਾਏ ਗਏ ਹਨ। ਇਸ ਦੌਰਾਨ ਕੋਵਿਡ ਦੇ ਨਿਯਮ ਤੋੜਣ ਵਾਲੇ 5.50 ਲੱਖ ਵਿਅਕਤੀਆਂ ਨੂੰ ਹੁਣ ਤੱਕ ਜ਼ੁਰਮਾਨੇ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕੋਰੋਨਾ ਕਰਕੇ ਤੇਜੀ ਨਾਲ ਮੌਤਾਂ ਦੀ ਗਿਣਤੀ ਵੱਧਣ ‘ਤੇ ਚਿੰਤਾ ਪ੍ਰਗਟਾਈ ਹੈ। [caption id="attachment_421488" align="aligncenter" width="300"] ਪੰਜਾਬ 'ਚ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਲਈਮੁੱਖ ਮੰਤਰੀ ਨੇਡਿਪਟੀ ਕਮਿਸ਼ਨਰਾਂ ਤੋਂ ਮੰਗਿਆ ਸੁਝਾਅ[/caption] ਇਸ ਦੌਰਾਨ ਮੁੱਖ ਮੰਤਰੀ ਨੇ ਸਰੀਰਕ ਵਿਥ ਦੀ ਉੰਲੰਘਣਾ ਕਰਵ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ 3 ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਬੀਤੀ ਰਾਤ ਗ੍ਰਹਿ ਮੰਤਰਾਲੇ ਵੱਲੋਂ ਅਨਲਾਕ-3 ਦੇ ਤਹਿਤ ਜਿੰਮ ਅਤੇ ਕੋਚਿੰਗ ਸੈਂਟਰ ਨੂੰ ਖੋਲ੍ਹਣ ਸੰਬੰਧੀ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ। -PTCNews

Related Post