ਕਾਂਗਰਸ ਦੀ ਜਿੱਤ ਦੇ ਥੱਪੜ ਦੀ ਗੂੰਜ ਦੂਰ ਦੂਰ ਤੱਕ ਦੇਵੇਗੀ ਸੁਣਾਈ - ਸਿੱਧੂ

By  Joshi October 16th 2017 04:20 PM

ਗੁਰਦਾਸਪੁਰ ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਰਿਕਾਰਡਤੋੜ ਜਿੱਤ ਨੇ ਜਿੱਥੇ ਕਾਂਗਰਸੀਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ ਉਥੇ ਹੀ ਨੇਤਾਵਾਂ ਨੂੰ ਵਿਰੋਧੀਆਂ ਖਿਲਾਫ ਖੁੱਲ ਕੇ ਭੜਾਸ ਕੱਢਣ ਦਾ ਮੌਕਾ ਵੀ ਦੇ ਦਿੱਤਾ ਹੈ।

Punjab Congress Gurdaspur election victory Sidhu statementਇਸੇ ਜਿੱਤ 'ਤੇ ਬੋਲਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜਾਖੜ ਦੀ ਜਿੱਤ ਵਿਰੋਧੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਅਤੇ ਇਸਦੀ ਗੂੰਜ ਦੂਰ ਦੂਰ ਤੱਕ ਸੁਣਾਈ ਦੇਵੇਗੀ।

Punjab Congress Gurdaspur election victory Sidhu statementਦੱਸਣਯੋਗ ਹੈ ਕਿ ਗੁਰਦਾਸਪੁਰ ਚੋਣਾਂ ਵਿੱਚ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।

Punjab Congress Gurdaspur election victory Sidhu statementਇਹਨਾਂ ਚੋਣਾਂ 'ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜਿੱਥੇ ਈਵੀਐਮ ਮਸ਼ੀਨਾਂ 'ਤੇ ਦੋਸ਼ ਲਗਾਇਆ ਉਥੇ ਹੀ ਬਾਕੀ ਧਿਰਾਂ ਵੱਲੋਂ ਵੀ ਆਪੋ ਅਪਾਣੇ ਢੰਗ ਨਾਲ ਹਾਰ ਦੀ ਸਫਾਈ ਪੇਸ਼ ਕੀਤੀ ਗਈ ਹੈ।

—PTC News

Related Post