ਪੰਜਾਬ 'ਚ ਮੱਠਾ ਪਿਆ ਕੋਰੋਨਾ, 1907 ਨਵੇਂ ਮਾਮਲੇ ਤੇ 3619 ਮਰੀਜ਼ ਹੋਏ ਠੀਕ

By  Baljit Singh June 5th 2021 10:18 PM

ਚੰਡੀਗੜ੍ਹ: ਪੰਜਾਬ ਸਣੇ ਪੂਰੇ ਦੇਸ਼ ਵਿਚ ਆਪਣਾ ਕਹਿਰ ਦਿਖਾਉਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਰਫਤਾਰ ਹੁਣ ਦਿਨੋਂ ਦਿਨ ਮੱਠੀ ਪੈਂਦੀ ਜਾ ਰਹੀ ਹੈ। ਪੰਜਾਬ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 1907 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਦੌਰਾਨ 79 ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ

ਹਾਲਾਂਕਿ ਇਸ ਦੌਰਾਨ 3619 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟ ਕੇ 24,454 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਪਾਜ਼ੇਟਿਵ ਰਹਿਣ ਦੀ ਦਰ ਹੋਰ ਘੱਟ ਕੇ 2.84 ਫੀਸਦ ਹੋ ਗਈ ਹੈ।

ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ

-PTC News

Related Post