Fri, Apr 19, 2024
Whatsapp

ਜੇਲ 'ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ

Written by  Baljit Singh -- June 05th 2021 06:05 PM
ਜੇਲ 'ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ

ਜੇਲ 'ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ

ਨਵੀਂ ਦਿੱਲੀ: ਸਾਗਰ ਧਨਖੜ ਕਤਲ ਮਾਮਲੇ ਵਿਚ ਦੋਸ਼ੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਿੱਲੀ ਦੀ ਮੰਡੋਲੀ ਜੇਲ ਵਿਚ ਬੰਦ ਹੈ। ਜੇਲ ਵਿਚ ਸੁਸ਼ੀਲ ਨੂੰ ਜੇਲ ਨੰਬਰ 15 ਵਿਚ ਰੱਖਿਆ ਗਿਆ ਹੈ। ਤੀਹਾੜ ਜੇਲ ਸੂਤਰਾਂ ਦੇ ਮੁਤਾਬਕ ਸੁਸ਼ੀਲ ਕੁਮਾਰ ਦੀ ਸੁਰੱਖਿਆ ਲਈ ਜੇਲ ਵਿਚ ਖਾਸ ਇੰਤਜਾਮ ਕੀਤੇ ਗਏ ਹਨ। ਸੁਸ਼ੀਲ ਦੀ ਸੁਰੱਖਿਆ ਦੇ ਖਾਸ ਇੰਤਜਾਮ ਕਾਲ਼ਾ ਜਠੇੜੀ ਗੈਂਗ ਦੀ ਵਜ੍ਹਾ ਨਾਲ ਕੀਤੇ ਗਏ ਹਨ। ਕਾਲ਼ਾ ਜਠੇੜੀ ਗੈਂਗ ਦੇ ਮੈਂਬਰ ਮੰਡੋਲੀ ਜੇਲ ਵਿਚ ਬੰਦ ਹਨ। ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਹਾਸ ਜੇਲ ਸੂਤਰਾਂ ਮੁਤਾਬਕ ਪਹਿਲਵਾਨ ਸੁਸ਼ੀਲ ਕੁਮਾਰ ਜੇਲ ਨੰਬਰ 15 ਦੇ ਆਪਣੇ ਸੈਲ ਵਿਚ ਹਰ ਰੋਜ਼ ਸਵੇਰੇ-ਸ਼ਾਮ ਕਸਰਤ ਕਰਦਾ ਹੈ। ਉਹ ਸਵੇਰੇ ਉੱਠਣ ਦੇ ਬਾਅਦ ਸਭ ਤੋਂ ਪਹਿਲਾਂ ਕਸਰਤ ਹੀ ਕਰਦਾ ਹੈ। ਆਪਣੀ ਇਸ ਰੂਟੀਨ ਨੂੰ ਜੇਲ ਵਿਚ ਆਉਣ ਦੇ ਬਾਅਦ ਵੀ ਉਸ ਨੇ ਕਦੇ ਨਜ਼ਰਅੰਦਾਜ਼ ਨਹੀਂ ਕੀਤਾ। ਜੇਲ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪ੍ਰੋਟੀਨ ਡਾਈਟ ਲਈ ਅਥਾਰਿਟੀ ਨਾਲ ਗੱਲ ਕੀਤੀ ਸੀ। ਪੜੋ ਹੋਰ ਖਬਰਾਂ: ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ ‘ਚ ਸੁਧਾਰ ਮੰਡੋਲੀ ਜੇਲ ਦੇ ਨਿਯਮ ਦੱਸਦੇ ਹਨ ਕਿ ਸੁਸ਼ੀਲ ਨੇ ਪ੍ਰੋਟੀਨ ਡਾਈਟ ਲਈ ਕੋਰਟ ਜਾਣ ਦੀ ਗੱਲ ਕਹੀ ਸੀ। ਫਿਲਹਾਲ ਸੁਸ਼ੀਲ ਕੁਮਾਰ ਵਲੋਂ ਅਜਿਹੀ ਕੋਈ ਵੀ ਮੰਗ ਕੋਰਟ ਵਿਚ ਦਰਜ ਨਹੀਂ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਜੇਕਰ ਅਦਾਲਤ ਤੋਂ ਸੁਸ਼ੀਲ ਦੀ ਮੰਗ ਉੱਤੇ ਆਦੇਸ਼ ਆਉਂਦਾ ਹੈ ਤਾਂ ਉਸਨੂੰ ਸਪੈਸ਼ਲ ਡਾਈਟ ਦਿੱਤੀ ਜਾ ਸਕਦੀ ਹੈ। ਅਜੇ ਤੱਕ ਸੁਸ਼ੀਲ ਕੁਮਾਰ ਨੂੰ ਬਾਕੀ ਕੈਦੀਆਂ ਦੀ ਤਰ੍ਹਾਂ ਹੀ ਨਾਰਮਲ ਖਾਨਾ ਦਿੱਤਾ ਜਾ ਰਿਹਾ ਹੈ। ਪੜੋ ਹੋਰ ਖਬਰਾਂ: ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ… ਸੁਸ਼ੀਲ ਕੁਮਾਰ ਨੂੰ ਜੇਲ ਨੰਬਰ 15 ਦੇ ਆਈਸੋਲੇਟ ਸੈਲ ਵਿਚ ਰੱਖਿਆ ਗਿਆ ਹੈ। ਸੁਸ਼ੀਲ ਉੱਤੇ ਸੀਸੀਟੀਵੀ ਕੈਮਰੇ ਰਾਹੀਂ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਜੇਲ ਦੇ ਨਿਯਮ ਦੱਸਦੇ ਹਨ ਕਿ ਮੰਡੋਲੀ ਜੇਲ ਵਿਚ ਕਾਲ਼ਾ ਜਠੇੜੀ ਗੈਂਗ ਦੇ ਕਈ ਮੈਂਬਰ ਬੰਦ ਹਨ। ਇਸ ਨੂੰ ਵੇਖਦੇ ਹੋਏ ਤੀਹਾੜ ਵਿਚ ਸੁਸ਼ੀਲ ਕੁਮਾਰ ਦੀ ਸੁਰੱਖਿਆ ਦੇ ਖਾਸ ਇੰਤਜਾਮ ਕੀਤੇ ਗਏ ਹਨ। ਦੱਸ ਦਈਏ ਕਿ ਪਹਿਲਵਾਨ ਸਾਗਰ ਧਨਖੜ ਦੀ ਛਤਰਸਾਲ ਸਟੇਡੀਅਮ ਵਿਚ ਕੁੱਟ-ਕੁੱਟ ਕੇ ਹੱਤਿਆ ਦੇ ਮਾਮਲੇ ਵਿਚ ਸੁਸ਼ੀਲ ਕੁਮਾਰ ਦੋਸ਼ੀ ਹੈ। ਕਈ ਦਿਨ ਤੱਕ ਫਰਾਰ ਰਹਿਣ ਦੇ ਬਾਅਦ ਉਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਲਿਆ ਸੀ। -PTC News


Top News view more...

Latest News view more...