ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਅੱਜ , ਚੁੱਕੇ ਜਾ ਸਕਦੇ ਹਨ ਹੋਰ ਨਵੇਂ ਕਦਮ

By  Shanker Badra April 22nd 2021 08:31 AM -- Updated: April 22nd 2021 09:09 AM

ਚੰਡੀਗੜ੍ਹ : ਦੇਸ਼ ਵਿਚ ਕੋਰੋਨਾ (Covid-19) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ। ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ [caption id="attachment_491427" align="aligncenter"] ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਅੱਜ , ਚੁੱਕੇ ਜਾ ਸਕਦੇ ਹਨ ਹੋਰ ਨਵੇਂ ਕਦਮ[/caption] ਇਸ ਦੌਰਾਨ ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਵੇਗੀ। ਮੀਟਿੰਗ ਵਿਚ ਕੋਰੋਨਾ ਨੂੰ ਕਾਬੂ ਕਰਨ ਲਈ ਹੋਰ ਨਵੇਂ ਕਦਮ ਚੁੱਕੇ ਜਾ ਸਕਦੇ ਹਨ। ਸੂਬੇ ਵਿਚ ਮੈਡੀਕਲ ਆਕਸੀਜਨ ਅਤੇ ਵੈਕਸੀਨ ਦੀ ਮਾਤਰਾ ਅਤੇ ਲੋੜ ਉਪਰ ਵੀ ਚਰਚਾ ਹੋਵੇਗੀ। [caption id="attachment_491431" align="aligncenter"] ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਅੱਜ , ਚੁੱਕੇ ਜਾ ਸਕਦੇ ਹਨ ਹੋਰ ਨਵੇਂ ਕਦਮ[/caption] ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਐਤਵਾਰ ਨੂੰ ਸੂਬੇ ਭਰ ਵਿਚ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਾਤ ਨੂੰ ਲੱਗਣ ਵਾਲੇ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਹੈ। ਹੁਣ ਨਾਈਟ ਕਰਫਿਊ ਰਾਤ 8 ਵਜੇ ਤੋਂ ਲਾਗੂ ਹੋ ਕੇ ਸਵੇਰੇ 5 ਵਜੇ ਤੱਕ ਲੱਗਦਾ ਹੈ। ਇਹ ਹੁਕਮ 30 ਅਪ੍ਰੈਲ ਤੱਕ ਲਾਗੂ ਰਹਿਣਗੇ। [caption id="attachment_491430" align="aligncenter"] ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਅੱਜ , ਚੁੱਕੇ ਜਾ ਸਕਦੇ ਹਨ ਹੋਰ ਨਵੇਂ ਕਦਮ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਾਰ ,ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ 20 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮੁਕੰਮਲ ਬੰਦ ਰਹਿਣਗੇ ਤੇ ਰੈਸਟੋਰੈਂਟ ਤੇ ਹੋਟਲ ਖੁੱਲੇ ਰਹਿਣਗੇ ਪਰ ਉਨ੍ਹਾਂ ਵਿਚ ਸਿਰਫ ਟੇਕ ਅਵੇਅ ਅਤੇ ਹੋਮ ਡਿਲਵਰੀ ਦੀ ਹੀ ਸੁਵਿਧਾ ਦਿੱਤੀ ਜਾਵੇਗੀ। ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰ 30 ਅਪ੍ਰੈਲ ਤੱਕ ਮੁਕੰਮਲ ਬੰਦ ਰਹਿਣਗੇ। -PTCNews

Related Post