ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਜਿੱਤ ਕੀਤੀ ਹਾਸਲ

By  Jashan A May 23rd 2019 04:30 PM

ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਜਿੱਤ ਕੀਤੀ ਹਾਸਲ,ਫਤਹਿਗੜ੍ਹ ਸਾਹਿਬ: 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 19 ਮਈ ਨੂੰ ਮੁਕੰਮਲ ਹੋ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਅੱਜ ਦੇਸ਼ ਭਰ 'ਚ ਐਲਾਨੇ ਗਏ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ ਮਾਹੌਲ ਕਾਫੀ ਗਰਮਾਇਆ ਹੋਇਆ ਸੀ। ਪੰਜਾਬ ਦੀਆਂ 13 ਸੀਟਾਂ 'ਤੇ 278 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ , ਜਿਨ੍ਹਾਂ 'ਚ 24 ਮਹਿਲਾਵਾਂ ਸ਼ਾਮਲ ਹਨ।

Patiala Lok Sabha constituency Preneet Kaur Winsਜੇ ਗੱਲ ਕੀਤੀ ਜਾਵੇ ਫਤਹਿਗੜ੍ਹ ਸਾਹਿਬ ਸੀਟ ਦੀ ਤਾਂ ਇਥੇ ਮੁਕਾਬਲਾ ਕਾਫੀ ਸਖਤ ਸੀ, ਪਰ ਇਥੇ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਫਤਹਿਗੜ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋਈ। ਹਲਕਾ ਬਸੀ ਪਠਾਣਾਂ, ਫਤਹਿਗੜ ਸਾਹਿਬ, ਅਮਲੋਹ ਅਤੇ ਅਮਰਗੜ ਦੀਆਂ ਵੋਟਾਂ ਦੀ ਗਿਣਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ ਸਾਹਿਬ ਵਿੱਚ, ਹਲਕਾ ਖੰਨਾ ਦੀ ਗਿਣਤੀ ਜੀਐਨਈ ਪੋਲੀਟੈਕਨਿਕ ਕਾਲਜ ਲੁਧਿਆਣਾ ਵਿੱਚ ਹੋਈ।

ਜਦਕਿ ਹਲਕਾ ਸਮਰਾਲਾ ਦੀ ਗਿਣਤੀ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ,ਲੁਧਿਆਣਾ 'ਚ ਅਤੇ ਹਲਕਾ ਸਾਹਨੇਵਾਲ , ਰਾਏਕੋਟ (ਐਸਸੀ), ਦੀ ਗਿਣਤੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਗਿੱਲ ਰੋਡ ਲੁਧਿਆਣਾ ਵਿੱਚ ਅਤੇ ਇਸੇ ਤਰ੍ਹਾਂ ਪਾਇਲ(ਐਸਸੀ) ਦੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ ਹੋ ਹੋਈ।

ਇਥੇ ਵੀ ਦੱਸਣਾ ਬਣਦਾ ਹੈ ਕਿ ਇਥੇ ਸ਼੍ਰੋਮਣੀ ਅਕਾਲੀ ਦਲ ਤੋਂ ਦਰਬਾਰਾ ਸਿੰਘ ਗੁਰੂ, ਕਾਂਗਰਸ ਤੋਂ ਡਾ ਅਮਰ ਸਿੰਘ ਅਤੇ ਆਮ ਆਦਮੀ ਪਾਰਟੀ ਤੋਂ ਬਨੀ ਦੂਲੋ ਆਪਣੀ ਕਿਸਮਤ ਅਜ਼ਮਾ ਰਹੇ ਰਹੇ ਸਨ।

-PTC News

Related Post