ਪੰਜਾਬ ਵਾਸੀਆਂ ਨੂੰ ਲੱਗੇਗਾ ਇੱਕ ਹੋਰ "ਬਿਜਲੀ ਦਾ ਝਟਕਾ", ਫਿਰ ਮਹਿੰਗੀ ਹੋਈ ਬਿਜਲੀ

By  Joshi October 11th 2018 10:03 PM

ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਇੱਕ ਵਾਰ ਹੋਰ ਵਾਧਾ ਕਾਂਗਰਸ ਸਰਕਾਰ ਦੇ ਕਾਰਜ ਕਾਲ ਦਾ 11ਵਾਂ ਵਾਧਾ 12 ਪੈਸੇ ਵਧੀਆਂ ਬਿਜਲੀ ਦਰਾਂ ਅਪ੍ਰੈਲ ਤੋਂ ਜੂਨ ਤੱਕ ਦੇ ਫਿਊਲ ਅਡਜੱਸਟਮੈਂਟ ਅਕਤੂਬਰ ਤੋਂ ਦਸੰਬਰ ਤੱਕ ਦੇ ਬਿੱਲਾਂ ਵਿੱਚ ਵਸੂਲੇ ਜਾਣਗੇ ਪੰਜਾਬ ਵਿਚ ਬਿਜਲੀ ਖਪਤਕਾਰਾਂ ਨੂੰ ਇਕ ਵਾਰ ਫਿਰ ਤੋਂ ਜ਼ੋਰਦਾਰ ਝਟਕਾ ਬਿਜਲੀ ਦਰਾਂ ਵਿਚ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਫਿਊਲ ਕੋਸਟ ਐਡਜਸਟਮੈਂਟ (ਐਫ ਸੀ ਏ) ਦੇ ਨਾਮ 'ਤੇ ਕੀਤਾ ਗਿਆ ਹੈ ਜੋ ਮੀਟਰਡ ਤੇ ਗੈਰ ਮੀਟਰਡ ਦੋਵੇਂ ਸ਼੍ਰੇਣੀਆਂ 'ਤੇ ਲਾਗੂ ਹੋਵੇਗਾ। Read More: ਇਸ ਵਿਅਕਤੀ ਨੇ ਸਿਰ ‘ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਵੱਲੋਂ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਯਾਨੀ 1 ਅਪ੍ਰੈਲ ਤੋਂ 30 ਜੂਨ ਤੱਕ ਦੇ ਅਰਸੇ ਦੇ ਬਿੱਲਾਂ 'ਤੇ ਬਣਦੇ ਐਫ ਸੀ ਏ ਦੇ ਬਕਾਏ ਅਕਤੂਬਰ ਤੋਂ ਦਸੰਬਰ ਤੱਕ ਦੇ ਬਿੱਲਾਂ ਵਿਚ ਵਸੂਲੇ ਜਾਣਗੇ।

ਦੱਸ ਦੇਈਏ ਕਿ ਇਹ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ 11ਵਾਂ ਵਾਧਾ ਹੋਵੇਗਾ ਜਿਸ ਨਾਲ ਖਪਤਕਾਰਾਂ ਦੀ ਜੇਬ 'ਤੇ ਵੱਡਾ ਬੋਝ ਪੈਣਾ ਤੈਅ ਹੈ।
—PTC News

Related Post