ਇਸ ਵਿਅਕਤੀ ਨੇ ਸਿਰ 'ਤੇ ਬਿਜਲੀ ਮੀਟਰ ਬੰਨ੍ਹ ਕੇ ਸਰੀਰ ਨਾਲ਼ ਤੋੜੀਆਂ ਟਿਊਬ ਲਾਈਟਾਂ ,ਜਾਣੋਂ ਕਿਉਂ
ਇਸ ਵਾਧੇ ਨਾਲ ਪੰਜਾਬ ਵਿੱਚ ਬਿਜਲੀ ਦੀਆਂ ਘਰੇਲੂ ਦਰਾਂ ਔਸਤਨ 7.12 ਰੁਪਏ ਫ਼ੀਸਦੀ ਯੂਨਿਟ ਹੋ ਗਈਆਂ ਹਨ। ਹਰਿਆਣਾ ਵਿੱਚ ਇਹ ਦਰ 6,52 ਰੁਪਏ ਤੇ ਹਿਮਾਚਲ ਪ੍ਰਦੇਸ਼ ਵਿੱਚ 4.84 ਰੁਪਏ ਔਸਤ ਹੈ। ਇਹ ਵਾਧਾ ਔਸਤ 10 ਫੀਸਦੀ ਬਣਦਾ ਹੈ, ਜੋ ਬੀਤੀ 1 ਅਪਰੈਲ ਤੋਂ ਲਾਗੂ ਹੋਵੇਗਾ। ਭਾਵ 1 ਅਪ੍ਰੈਲ 2017 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪੈਸਾ ਬਿਜਲੀ ਦੇ ਬਿਲਾਂ 'ਚ ਜੁੜ ਕੇ ਆਏਗਾ 'ਤੇ ਸਾਡੇ ਤੋਂ ਵਸੂਲ ਕੀਤਾ ਜਾਵੇਗਾ। ਕੈਪਟਨ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਵੱਖ ਵੱਖ ਥਾਂਵਾਂ ਤੇ ਕੀਤਾ ਜਾ ਰਿਹਾ ਹੈ ਇਸੇ ਤਰਾਂ ਇਹ ਵਿਰੋਧ ਬਠਿੰਡਾ 'ਚ ਵੀ ਵੇਖਣ ਨੂੰ ਮਿਲਿਆ।
ਜਿੱਥੇ ਲੋਕਾਂ ਨੇ ਇਥੇ ਆਪਣੇ ਸਿਰਾਂ 'ਤੇ ਮੀਟਰ ਬੰਨ੍ਹ ਕੇ ਹੱਥਾਂ 'ਚ ਲਾਲਟੈਨ ਫ਼ੜ ਕੇ ਪੰਜਾਬ ਸਰਕਾਰ ਦਾ ਜਲੂਸ ਕੱਢਿਆ।ਇਕ ਵਿਅਕਤੀ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਆਪਣੇ ਸਰੀਰ 'ਤੇ ਟਿਊਬ ਲਾਈਟਾਂ ਮਾਰ ਕੇ ਟਿਊਬਾਂ ਵੀ ਭੰਨੀਆਂ।ਇਸ ਵਿਅਕਤੀ ਦਾ ਕਹਿਣਾ ਸੀ ਕਿ ਕੈਪਟਨ ਸਾਹਿਬ ਨੇ ਹੱਥ 'ਚ ਗੁਟਕਾ ਫ਼ੜ ਕੇ ਕਿਹਾ ਸੀ ਕਿ ਉਹ ਬਿਜਲੀ ਦੀ ਕੀਮਤ 4 ਰੁਪਏ ਪ੍ਰਤੀ ਯੂਨਿਟ ਵਸੂਲਣਗੇ ਪਰ ਸਰਕਾਰ ਗਰੀਬਾਂ ਨਾਲ਼ ਵਾਅਦਾ ਕਰਕੇ ਮੁੱਕਰ ਰਹੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣਾ ਫ਼ੈਸਲਾ ਵਾਪਿਸ ਨਹੀਂ ਲਿਆ ਤਾਂ ਉਹ ਸ਼ੰਘਰਸ ਨੂੰ ਹੋਰ ਵੀ ਤਿੱਖਾ ਕਰਨਗੇ ।
--PTC News