ਫ਼ਰੀਦਕੋਟ ਵਾਸੀਆਂ ਲਈ ਰਾਹਤ ਭਰੀ ਖ਼ਬਰ, ਦੂਜੇ ਮਰੀਜ਼ ਨੇ ਵੀ ਦਿੱਤੀ ਕੋਰੋਨਾ ਨੂੰ ਮਾਤ

By  Shanker Badra April 29th 2020 05:01 PM

ਫ਼ਰੀਦਕੋਟ ਵਾਸੀਆਂ ਲਈ ਰਾਹਤ ਭਰੀ ਖ਼ਬਰ, ਦੂਜੇ ਮਰੀਜ਼ ਨੇ ਵੀ ਦਿੱਤੀ ਕੋਰੋਨਾ ਨੂੰ ਮਾਤ:ਫ਼ਰੀਦਕੋਟ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਫ਼ਰੀਦਕੋਟ ਤੋਂ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਫ਼ਰੀਦਕੋਟ ਦਾ ਦੂਸਰਾ ਕੋਰੋਨਾ ਮਰੀਜ਼ ਅੱਜ ਸਿਹਤਯਾਬ ਹੋ ਗਿਆ ਹੈ। ਫਰੀਦਕੋਟ ਦੇ ਦੂਜੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਨੂੰ ਤੰਦਰੁਸਤ ਹੋਣ ਉਪਰੰਤ ਹਸਪਤਾਲ ਤੋਂ ਦੇ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਜ਼ਿਲ੍ਹੇ ਵਿੱਚ ਅੱਜ ਸਵੇਰੇ 2 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਸਹਿਮ ਦਾ ਮਹੌਲ ਬਣਿਆ ਸੀ। ਉਸ ਤੋਂ ਬਾਅਦ ਕੋਰੋਨਾ ਪੀੜਤ ਬਿਕਰਮਜੀਤ ਸਿੰਘ ਦੀ ਰਿਪੋਰਟ ਨੈਗਟਿਵ ਆਉਣ 'ਤੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ। ਜਿਸ ਤੋਂ ਬਾਅਦ ਬਿਕਰਮਜੀਤ ਨੂੰ ਘਰ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਅੱਜ ਫੁੱਲਾਂ ਦੇ ਬੁਕੇ ਦੇ ਕੇ ਖੁਸ਼ੀ-ਖੁਸ਼ੀ ਘਰ ਭੇਜਿਆ ਹੈ।

ਦੱਸ ਦੇਈਏ ਕਿ ਫ਼ਰੀਦਕੋਟ ਵਿਚ ਹੁਣ ਤੱਕ ਕੁੱਲ 5 ਮਾਮਲੇ ਕੋਰੋਨਾ ਨਾਲ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 2 ਵਿਅਕਤੀ ਠੀਕ ਹੋਣ ਉਪਰੰਤ ਘਰ ਜਾ ਚੁੱਕੇ ਹਨ ਅਤੇ ਕੋਰੋਨਾ ਦੇ 3 ਕੇਸ ਐਕਟਿਵ ਹਨ,ਜਿਨ੍ਹਾਂ ਵਿਚੋਂ 2 ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਹਨ। ਫਿਲਹਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਮੁਸੀਬਤ ਦੇ ਟਾਕਰੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਹਨ।

-PTCNews

Related Post