ਕਿਸਾਨਾਂ ਲਈ ਵੱਡੀ ਖਬਰ, ਹੁਣ ਇੰਨ੍ਹੇ ਘੰਟੇ ਮਿਲੇਗੀ ਬਿਜਲੀ

By  Joshi October 14th 2018 07:23 PM -- Updated: October 16th 2018 12:53 PM

ਕਿਸਾਨਾਂ ਲਈ ਵੱਡੀ ਖਬਰ, ਹੁਣ ਇੰਨ੍ਹੇ ਘੰਟੇ ਮਿਲੇਗੀ ਬਿਜਲੀ

ਚੰਡੀਗੜ੍ਹ: ਹਾੜ੍ਹੀ ਦੀਆਂ ਫਸਲਾਂ ਨੂੰ ਮੁੱਖ ਰੱਖਦਿਆਂ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਹੁਣ ਕਿਸਾਨਾਂ ਲਈ ਇੱਕ ਦਿਨ ਛੱਡ ਕੇ 10 ਘੰਟੇ ਬਿਜਲੀ ਸਪਲਾਈ ਕਰਨ ਦੀ ਯੋਜਨਾ ਬਣਾਈ ਹੈ।

ਯਾਨੀ ਕਿ ਟਿਊਬਵੈੱਲ ਵੀ ਇੱਕ ਦਿਨ ਛੱਡ ਕੇ ਹੀ ਚੱਲਣਗੇ। ਤੁਹਾਨੂੰ ਪਤਾ ਹੀ ਹੈ ਕਿ ਹੁਣ ਝੋਨੇ ਦਾ ਸੀਜ਼ਨ ਲੰਘ ਚੁੱਕਾ ਹੈ, ਜਿਸ ਕਾਰਨ ਕਿਸਾਨਾਂ ਨੇ ਹੁਣ ਕਣਕ, ਆਲੂ ਵਰਗੀਆਂ ਹਾੜ੍ਹੀ ਫਸਲਾਂ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਰ ਕਿਹਾ ਜਾ ਰਿਹਾ ਹੈ ਕਿ ਸਬਜ਼ੀ ਗਰੁੱਪ ਵਾਲੇ ਫੀਡਰਾਂ ਨੂੰ ਰੋਜ਼ਾਨਾ 5 ਘੰਟੇ ਬਿਜਲੀ ਮਿਲੇਗੀ।

ਹੋਰ ਪੜ੍ਹੋ: 8 ਮਹੀਨੇ ਦੀ ਬੱਚੀ ਨਾਲ ਭਰਾ ਨੇ ਕੀਤਾ ਬਲਾਤਕਾਰ, ਬੱਚੀ ਹਸਪਤਾਲ ‘ਚ..! (ਵੀਡੀਓ)

ਪਾਵਰਕਾਮ ਵੱਲੋਂ ਹਰ ਸਬ-ਸਟੇਸ਼ਨ ਦੇ ਖੇਤੀਬਾੜੀ ਫੀਡਰਾਂ ਨੂੰ 4 ਗਰੁੱਪਾਂ 'ਚ ਵੰਡਿਆ ਗਿਆ ਹੈ, ਜਿਸ 'ਚ ਦੋ ਗਰੁੱਪਾਂ ਨੂੰ ਇਕ ਦਿਨ ਬਿਜਲੀ ਦਿੱਤੀ ਜਾਵੇਗੀ ਅਤੇ ਬਾਕੀ ਦੋ ਗਰੁੱਪਾਂ ਨੂੰ ਅਗਲੇ ਦਿਨ ਬਿਜਲੀ ਦਿੱਤੀ ਜਾਵੇਗੀ।ਸਰਹੱਦੀ ਇਲਾਕਿਆਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਵੀ ਇਕ ਦਿਨ ਛੱਡ ਕੇ 10 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ।

—PTC News

Related Post