ਕਿਸਾਨਾਂ ਲਈ ਅਹਿਮ ਖਬਰ : ਮੋਟਰ 'ਤੇ ਬਿਜਲੀ ਮੀਟਰ ਲੱਗਣ ਅਧੀਨ ਸ਼ੁਰੂ ਹੋਵੇਗੀ "ਪਾਣੀ ਬਚਾਓ ਪੈਸੇ ਕਮਾਓ ਸਕੀਮ"

By  Joshi June 13th 2018 09:45 AM

ਕਿਸਾਨਾਂ ਲਈ ਅਹਿਮ ਖਬਰ : ਮੋਟਰ 'ਤੇ ਬਿਜਲੀ ਮੀਟਰ ਲੱਗਣ ਅਧੀਨ ਸ਼ੁਰੂ ਹੋਵੇਗੀ "ਪਾਣੀ ਬਚਾਓ ਪੈਸੇ ਕਮਾਓ ਸਕੀਮ" ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ "ਪਾਣੀ ਬਚਾਓ ਪੈਸੇ ਕਮਾਓ ਸਕੀਮ" ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਲਾਗੂ ਕੀਤੀ ਜਾ ਰਹੀ ਹੈ। ਇਹ ਸਕੀਮ ਪਹਿਲੇ ਪੜਾਅ ਵਿੱਚ ੬ ਪਾਇਲਟ ਫੀਡਰ ਜਿਹੜੇ ਕਿ ਫਤਿਹਗੜ੍ਹ ਸਾਹਿਬ,ਜਲੰਧਰ ਅਤੇ ਹੁਸ਼ਿਆਰਪੁਰ ਅਧੀਨ ਪੈੱਦੇ ਇਲਾਕਿਆਂ  ਵਿੱਚ ਲਾਗੂ ਕੀਤੀ ਜਾ ਰਹੀ ਹੈ, ਇਸ ਸਕੀਮ ਦਾ ਮੁੱਖ ਮੰਤਵ ਪਾਣੀ ਬਚਾਓ ਅਤੇ ਪੈਸੇ ਕਮਾਓ ਹੈ। ਇਹ ਜਾਣਕਾਰੀ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਇੰਜੀ:ਬਲਦੇਵ ਸਿੰਘ ਸਰਾਂ ਨੇ ਅੱਜ ਦਿੱਤੀ। ਇੰਜੀ:ਸਰਾਂ ਨੇ ਦੱਸਿਆ ਕਿ ਇਸ ਸਕੀਮ ਦਾ ਇੱਕੋ ਇੱਕ  ਮੰਤਵ ਪਾਣੀ  ਬਚਾਉਣਾ ਹੈ ਕਿਉਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ ਅਤੇ ਪਾਣੀ ਦੇ ਸੰਕਟ ਪੈਦਾ ਹੋਣ ਨਾਲ ਪੰਜਾਬ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। Punjab farmers motors save water earn money ਇੰਜੀ:ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਇਹ ਸਕੀਮ ਪੂਰਨ ਤੋਰ ਤੇ ਸਵੈਇੱਛਤ ਹੋਵੇਗੀ ਅਤੇ ਕਿਸੇ ਵੀ ਖਪਤਕਾਰ ਤੇ ਥੋਪੀ ਨਹੀਂ ਜਾਵੇਗੀ। ਸਕੀਮ ਸਬੰਧੀ ਵੇਰਵੇ ਦਿੰਦਿਆਂ ਇੰਜੀ: ਸਰਾਂ ਨੇ ਦੱਸਿਆ ਕਿ ਇਸ ਸਕੀਮ ਅਨੁਸਾਰ ਜੇਕਰ ਖਪਤਕਾਰ ਖਪਤ  ਦੀ ਮਿੱਥੀ ਹੱਦ ਤੋਂ ਘੱਟ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਵਲੋ ਬਚਾਏ ਹੋਏ ਯੂਨਿਟਾਂ ਤੇ ੪ ਰੁਪਏ ਪ੍ਰਤੀ ਯੂਨਿਟ ਉਸਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ ਤੇ ਜਮਾਂ ਹੋ ਜਾਣਗੇ। ਉਦਾਹਰਣ ਦੇ ਤੋਰ ਤੇ ਮੀਟਰ ਦੀ ਬੀ.ਐਚ.ਪੀ. ਸਮਰੱਥਾ ਅਨੁਸਾਰ ਜੇਕਰ ਕਿਸਾਨ ਦੀ ਸਪਲਾਈ ਦੀ ਹੱਦ ੧੦੦੦ ਯੂਨਿਟ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਕਿਸਾਨ ਉਸਦੀ ਥਾਂ ਤੇ ੮੦੦ ਯੂਨਿਟ ਖਪਤ ਕਰਦਾ ਹੈ ਤਾਂ ੨੦੦ ਯੂਨਿਟ ਤੇ ੪ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ੮੦੦ ਰੁਪਏ ਉਸਦੇ ਬਂੈਕ ਖਾਤੇ ਵਿੱਚ ਸਿੱਧੇ ਤੌਰ ਤੇ ਜਮਾਂ ਕਰ ਦਿੱਤੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਖਪਤਕਾਰ ਦੇ ਪ੍ਰਤੀ ਮਹੀਨਾ ਯੂਨਿਟ ਨਿਸ਼ਚਿਤ ਕੀਤੀ ਹੱਦ ਤੋਂ ਵੱਧ ਜਾਂਦੇ ਹਨ ਤਾਂ ਉਸ ਖਪਤਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਨਹੀਂ ਕਰਨੀ ਪਵੇਗੀ ਅਤੇ ਸਾਰੀ ਬਿਜਲੀ ਮੁਫਤ ਦਿੱਤੀ ਜਾਵੇਗੀ। ਇੰਜੀ:ਸਰਾਂ ਨੇ ਹੋਰ ਸਪੱਸ਼ਟ ਕਰਦਿਆਂ ਦੱਸਿਆ ਕਿ ਜਿਹੜੇ ਕਿਸਾਨ ਇਸ ਸਕੀਮ ਨੂੰ ਨਹੀਂ ਅਪਨਾਉਣਗੇ ਉਨ੍ਹਾਂ ਕਿਸਾਨਾਂ ਨੂੰ ਪਹਿਲਾਂ ਵਾਂਗ ਮੁਫਤ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਇਲਟ ਫੀਡਰਾਂ ਤੇ ਜਿਹੜੇ ਸਵੈਇੱਛਕ ਖਪਤਕਾਰ ਇਸ  ਸਕੀਮ ਨੂੰ ਅਪਨਾਉਣਗੇ ਉਨ੍ਹਾਂ ਦੇ ਟਿਊਬਵੈਲਾਂ ਤੇ ਸਬਸਿਡੀ ਦਾ ਹਿਸਾਬ ਰੱਖਣ ਵਾਸਤੇ ਮੀਟਰ ਲਗਾਏ ਜਾਣਗੇ ਪਰ ਕੋਈ ਵੀ ਬਿਲ ਜਾਰੀ ਨਹੀਂ ਕੀਤਾ ਜਾਵੇਗਾ । Punjab farmers motors save water earn moneyਇਨ੍ਹਾਂ ੬ ਫੀਡਰਾਂ ਦੇ ਖਪਤਕਾਰਾਂ ਨੂੰ ਦਿਨ ਵੇਲੇ ਹੀ ਬਿਜਲੀ ਦਿੱਤੀ ਜਾਵੇਗੀ। ਇੰਜੀ:ਸਰਾਂ ਨੇ ਦੱਸਿਆ ਕਿ ਇਨ੍ਹਾਂ ੬ ਫੀਡਰਾਂ ਤੇ ਜੇਕਰ ੮੦' ਤੋਂ ਵੱਧ ਖਪਤਕਾਰ ਇਸ ਸਕੀਮ ਨੂੰ ਅਪਨਾਉਦੇ ਹਨ ਤਾਂ ਇਨ੍ਹਾਂ ਇਲਾਕਿਆਂ ਦੇ ਖਪਤਕਾਰਾਂ ਨੂੰ ਦੋ ਘੰਟੇ ਵੱਧ ਬਿਜਲੀ ਸਪਲਾਈ ਕੀਤੀ ਜਾਵੇਗੀ। ਇੰਜੀ:ਬਲਦੇਵ ਸਿੰਘ ਸਰਾਂ ਨੇ ਖਪਤਕਾਰਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀ ਪਾਣੀ ਬਚਾਓ ਪੈਸਾ ਕਮਾਓ ਸਕੀਮ ਨੂੰ ਅਪਨਾਕੇ ਪੰਜਾਬ ਨੂੰ ਪੈਦਾ ਹੋਣ ਵਾਲੇ ਪਾਣੀ ਸੰਕਟ ਤੋਂ ਬਚਾਓਣ ਅਤੇ ਘੱਟ ਬਿਜਲੀ ਦੀ ਖਪਤ ਕਰਕੇ ਆਪਣੀ ਆਰਥਿਕਤਾ ਨੂੰ ਮਜaਬੂਤ ਕਰਨ ਵਿੱਚ ਆਪ ਸਹਾਈ ਹੋਣ। ਇੰਜੀ: ਸਰਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਪੰਜਾਬ ਸਰਕਾਰ ਦੀ ਪਾਣੀ ਬਚਾਓ ਪੈਸਾ ਕਮਾਓ ਸਕੀਮ ਨੂੰ ਅਪਨਾਉਣਗੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ ਵੱਖ ਖੇਤੀਬਾੜੀ ਸਕੀਮਾਂ ਅਧੀਨ ਵੱਖ ਵੱਖ ਸਹੂਲਤਾਂ ਦੇਣ ਵਿੱਚ ਪਹਿਲ ਦਿੱਤੀ ਜਾਵੇਗੀ। —PTC News

Related Post