Sun, Apr 28, 2024
Whatsapp

ਰਾਸ਼ਟਰੀ ਰਾਜਧਾਨੀ 'ਚ ਲਾਏ ਜਾਣਗੇ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਰ ਸਿੰਘ ਦੇ ਕਾਂਸੀ ਦੇ ਬੁੱਤ:ਮਨਜਿੰਦਰ ਸਿਰਸਾ

Written by  Shanker Badra -- May 11th 2018 08:00 PM
ਰਾਸ਼ਟਰੀ ਰਾਜਧਾਨੀ 'ਚ ਲਾਏ ਜਾਣਗੇ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਰ ਸਿੰਘ ਦੇ ਕਾਂਸੀ ਦੇ ਬੁੱਤ:ਮਨਜਿੰਦਰ ਸਿਰਸਾ

ਰਾਸ਼ਟਰੀ ਰਾਜਧਾਨੀ 'ਚ ਲਾਏ ਜਾਣਗੇ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਰ ਸਿੰਘ ਦੇ ਕਾਂਸੀ ਦੇ ਬੁੱਤ:ਮਨਜਿੰਦਰ ਸਿਰਸਾ

ਰਾਸ਼ਟਰੀ ਰਾਜਧਾਨੀ 'ਚ ਲਾਏ ਜਾਣਗੇ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਰ ਸਿੰਘ ਦੇ ਕਾਂਸੀ ਦੇ ਬੁੱਤ:ਮਨਜਿੰਦਰ ਸਿਰਸਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਰਾਸ਼ਟਰੀ ਰਾਜਧਾਨੀ ਵਿਚ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਜੀ ਦੇ ਕਾਂਸੀ ਦੇ ਬੁੱਤ ਲਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਨੌਜਵਾਨ ਪੀੜੀ ਨੂੰ ਇਸ ਤੋਂ ਸਿੱਖਿਆ ਤੇ ਪ੍ਰੇਰਨਾ ਮਿਲ ਸਕੇ।ਇਹ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਡੀ.ਐਸ.ਜੀ.ਐਮ.ਸੀ ਨੇ ਦੱਸਿਆ ਕਿ ਇਹ ਬੁੱਤ ਵਿਸ਼ੇਸ਼ ਮਾਹਿਰ ਮੱਧ ਪ੍ਰਦੇਸ਼ ਦੇ ਗਵਾਲੀਆ ਦੇ ਪ੍ਰਭਾਤ ਰਾਏ ਵੱਲੋਂ ਤਿਆਰ ਕੀਤੇ ਜਾ ਰਹੇ ਹਨ ਅਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਤਿਆਰ ਹੋ ਜਾਣ ਦੀ ਸੰਭਾਵਨਾ ਹੈ।ਉਹਨਾਂ ਦੱਸਿਆ ਕਿ ਹਰ ਬੁੱਤ 10 ਫੁੱਟ ਚੌੜਾ ਤੇ 12 ਫੁੱਟ ਉੱਚਾ ਹੋਵੇਗਾ।ਉਹਨਾਂ ਦੱਸਿਆ ਕਿ ਬੁੱਤ ਵਾਸਤੇ ਧਾਤਾਂ ਦੀ ਵਰਤੋਂ ਕੀਤੀ ਜਾਵੇਗੀ ਤੇ ਹਰ ਬੁੱਤ 1.25 ਟਨ ਭਾਰ ਦਾ ਹੋਵੇਗਾ। Delhi Baba Jassa Singh Ramgadia and Baba Jassa Singh Ahluwalia Bronze statues:sirsaਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਇਕ ਟੀਮ ਨੇ ਹਾਲ ਹੀ ਵਿਚ ਗਵਾਲੀਅਰ ਦਾ ਦੌਰਾ ਕੀਤਾ ਸੀ ਤੇ ਬੁੱਤ ਤਿਆਰ ਕੀਤੇ ਜਾਣ ਦਾ ਜਾਇਜ਼ਾ ਲਿਆ ਸੀ ਅਤੇ ਡਿਜ਼ਾਈਨ 'ਤੇ ਤਸੱਲੀ ਪ੍ਰਗਟ ਕੀਤੀ ਸੀ।ਉਹਨਾਂ ਦੱਸਿਆ ਕਿ ਤਿੰਨਾਂ ਮਹਾਨ ਜਰਨੈਲਾਂ ਨੂੰ ਘੋੜੇ 'ਤੇ ਸਜਿਆ ਵਿਖਾਇਆ ਗਿਆ ਹੈ ਜੋ ਕਿ ਇਹਨਾਂ ਦੇ ਮਾਰਸ਼ਲ ਲੀਡਰਸ਼ਿਪ ਸੁਭਾਅ ਨੂੰ ਉਜਾਗਰ ਕਰਦਾ ਹੈ। ਉਹਨਾਂ ਦੱਸਿਆ ਕਿ ਬੁੱਤ ਲਾਉਣ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਇਹਨਾਂ ਤਿੰਨ ਮਹਾਨ ਜਰਨੈਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਜਿਹਨਾਂ ਨੇ ਸਭ ਤੋਂ ਪਹਿਲਾਂ ਦਿੱਲੀ ਫਤਿਹ ਕੀਤੀ ਤੇ ਮੁਗਲਾਂ ਨੂੰ ਹਰਾਇਆ ਅਤੇ ਮੁਗਲ ਇਹਨਾਂ ਹੱਥੋਂ ਹਾਰ ਕੇ ਦਿੱਲੀ ਛੱਡਣ ਲਈ ਮਜਬੂਰ ਹੋ ਗਏ।ਉਹਨਾ ਕਿਹਾ ਕਿ ਇਹਨਾਂ ਮਹਾਨ ਜਰਨੈਲਾਂ ਦਾ ਇਤਿਹਾਸ ਸਹੀ ਢੰਗ ਨਾਲ ਕਿਤਾਬਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਤੇ ਨੌਜਵਾਨ ਪੀੜੀ ਇਹਨਾਂ ਦੀਆਂ ਜਿੱਤਾਂ ਪ੍ਰਤੀ ਅਣਜਾਣ ਹੈ।ਉਹਨਾਂ ਕਿਹਾ ਕਿ ਬੁੱਤ ਲਾਉਣ ਦੀ ਕਾਰਵਾਈ ਨੌਜਵਾਨਾਂ ਨੂੰ ਇਹਨਾਂ ਤਿੰਨ ਮਹਾਨ ਮਾਰਸ਼ਲ ਜਰਨੈਲਾਂ ਪ੍ਰਤੀ ਜਾਣੂ ਕਰਵਾਉਣ ਵੱਲ ਇਕ ਕਦਮ ਹੈ। -PTCNews


Top News view more...

Latest News view more...