ਸਾਡੀ ਪੜਾਈ ਦੇ ਮੁਕਾਬਲੇ ਕੰਪਨੀਆਂ ਕੋਲ ਨੌਕਰੀ ਨਹੀਂ ,ਰੁਜ਼ਗਾਰ ਮੇਲੇ ਲਗਾ ਕੇ ਬਣਾਇਆ ਜਾ ਰਿਹਾ ਮੂਰਖ  ,ਪੜ੍ਹੋ ਬੇਰੁਜ਼ਗਾਰ ਨੌਜਵਾਨਾਂ ਦੇ ਦੁਖੜੇ

By  Shanker Badra September 19th 2019 05:30 PM

ਸਾਡੀ ਪੜਾਈ ਦੇ ਮੁਕਾਬਲੇ ਕੰਪਨੀਆਂ ਕੋਲ ਨੌਕਰੀ ਨਹੀਂ ,ਰੁਜ਼ਗਾਰ ਮੇਲੇ ਲਗਾ ਕੇ ਬਣਾਇਆ ਜਾ ਰਿਹਾ ਮੂਰਖ  ,ਪੜ੍ਹੋ ਬੇਰੁਜ਼ਗਾਰ ਨੌਜਵਾਨਾਂ ਦੇ ਦੁਖੜੇ:ਤਰਨਤਾਰਨ : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਤੋ ਪਹਿਲਾਂ ਨੌਜਵਾਨਾਂ ਨੂੰ ਘਰ -ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਲਈ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੇ ਅਥਰੂ ਪੂੰਝਣ ਲਈ ਨਿੱਜੀ ਕੰਪਨੀਆਂ ਦਾ ਸਹਾਰਾ ਲੈ ਕੇ ਰੁਜ਼ਗਾਰ ਮੇਲੇ ਤਾਂ ਲਗਾਏ ਜਾ ਰਹੇ ਹਨ ਪਰ ਵਧੇਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆ ਵਿੱਚ ਰੁਜ਼ਗਾਰ ਦੀ ਜਗ੍ਹਾ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ। ਇਸ ਦੌਰਾਨ ਕੁੱਝ ਨੌਜਵਾਨ ਤਾਂ ਕੰਪਨੀਆਂ ਵੱਲੋ ਘੱਟ ਤਨਖਾਹ ਅਤੇ ਦੂਰ ਦੇ ਸ਼ਟੇਸ਼ਨ 'ਤੇ ਭੇਜਣ ਕਾਰਨ ਨੌਕਰੀ ਲੈਣ ਤੋਂ ਕੰਨੀ ਕਤਰਾ ਰਹੇ ਹਨ,ਜਿਸਦੀ ਮਿਸਾਲ ਤਰਨਤਾਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਰੁਜ਼ਗਾਰ ਮੇਲੇ ਤੋਂ ਦੇਖਣ ਨੂੰ ਮਿਲਦੀ ਹੈ। ਰੁਜ਼ਗਾਰ ਮੇਲੇ ਵਿੱਚ ਆਏ ਨੌਜਵਾਨਾਂ ਨੇ ਇਹਨਾਂ ਮੇਲਿਆ ਨੂੰ ਫਲਾਪ ਦੱਸਦਿਆਂ ਕਿਹਾ ਕਿ ਮੇਲੇ ਦਾ ਖੱਜਲ-ਖੁਆਰੀ ਦਾ ਸਾਧਨ ਬਣ ਰਹੇ ਹਨ।

Punjab governemnt making fool out of the Employement fair ਸਾਡੀ ਪੜਾਈ ਦੇ ਮੁਕਾਬਲੇ ਕੰਪਨੀਆਂ ਕੋਲ ਨੌਕਰੀ ਨਹੀਂ , ਰੁਜ਼ਗਾਰ ਮੇਲੇ ਲਗਾ ਕੇ ਬਣਾਇਆ ਜਾ ਰਿਹਾ ਮੂਰਖ  , ਪੜ੍ਹੋ ਬੇਰੁਜ਼ਗਾਰ ਨੌਜਵਾਨਾਂਦੇ ਦੁਖੜੇ

ਦਰਅਸਲ 'ਚ ਪੰਜਾਬ ਸਰਕਾਰ ਵੱਲੋਂ ਘਰ -ਘਰ ਨੌਕਰੀ ਦੇਣ ਦੇ ਵਾਅਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੁਜ਼ਗਾਰ ਮੇਲੇ ਦਾ ਅਯੋਜਨ ਕੀਤਾ ਗਿਆ। ਜਿਸਦੇ ਵਿੱਚ ਦਰਜਨ ਦੇ ਕਰੀਬ ਕੰਪਨੀਆਂ ਦੇ ਨੁਮਇੰਦਿਆਂ ਵੱਲੋਂ ਪਹੁੰਚ ਕੇ ਇਨ੍ਹਾਂ ਨੌਜਵਾਨਾਂ ਦੀ ਇੰਟਰਵਿਊ ਲਈ ਗਈ ਅਤੇ ਅਤੇ ਉਹਨਾਂ ਦੇ ਫਾਰਮ ਭਰਾ ਕੇ ਘਰ ਭੇਜ ਦਿੱਤਾ ਗਿਆ।

Punjab governemnt making fool out of the Employement fair ਸਾਡੀ ਪੜਾਈ ਦੇ ਮੁਕਾਬਲੇ ਕੰਪਨੀਆਂ ਕੋਲ ਨੌਕਰੀ ਨਹੀਂ , ਰੁਜ਼ਗਾਰ ਮੇਲੇ ਲਗਾ ਕੇ ਬਣਾਇਆ ਜਾ ਰਿਹਾ ਮੂਰਖ  , ਪੜ੍ਹੋ ਬੇਰੁਜ਼ਗਾਰ ਨੌਜਵਾਨਾਂਦੇ ਦੁਖੜੇ

ਇਸ ਦੌਰਾਨ ਜਦੋਂ ਪੀਟੀਸੀ ਨਿਊਜ ਦੀ ਟੀਮ ਨੇ ਨੌਕਰੀ ਹਾਸਲ ਕਰਨ ਦੀ ਆਸ ਨਾਲ ਪਹੁੰਚੇ ਬੇਰੁਜ਼ਗਾਰ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੌਜਵਾਨਾਂ ਨੇ ਦੱਸਿਆ ਕਿ ਨੌਕਰੀ ਤਾਂ ਕੀ ਮਿਲਣੀ ਸੀ ,ਬਸ ਫਾਰਮ ਭਰਾ ਕੇ ਰੱਖ ਲਏ ਹਨ ਅਤੇ ਬਾਅਦ ਵਿੱਚ ਫੋਨ ਕਰ ਕੇ ਬਲਾਉਣ ਦਾ ਭਰੋਸਾ ਦੇ ਕੇ ਭੇਜ ਦਿੱਤਾ ਹੈ। ਬੇਰੁਜ਼ਗਾਰ ਨੌਜਵਾਨਾਂ ਨੇ ਉਕਤ ਮੇਲਿਆਂ ਨੂੰ ਖੱਜਲ-ਖੁਆਰੀ ਦਾ ਸਾਧਨ ਦੱਸਦਿਆਂ ਕਿਹਾ ਜੋ ਪੜਾਈ ਉਹਨਾਂ ਵੱਲੋਂ ਕੀਤੀ ਗਈ ,ਉਹ ਰੁਜ਼ਗਾਰ ਇਨ੍ਹਾਂ ਕੰਪਨੀਆਂ ਕੋਲ ਹੈ ਹੀ ਨਹੀ , ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਉੱਕਤ ਰੁਜ਼ਗਾਰ ਮੇਲੇ ਲਗਾ ਕੇ ਉਨ੍ਹਾਂ ਨੂੰ ਸਿਰਫ ਮੂਰਖ ਬਣਾਇਆ ਜਾ ਰਿਹਾ ਹੈ।

Punjab governemnt making fool out of the Employement fair ਸਾਡੀ ਪੜਾਈ ਦੇ ਮੁਕਾਬਲੇ ਕੰਪਨੀਆਂ ਕੋਲ ਨੌਕਰੀ ਨਹੀਂ , ਰੁਜ਼ਗਾਰ ਮੇਲੇ ਲਗਾ ਕੇ ਬਣਾਇਆ ਜਾ ਰਿਹਾ ਮੂਰਖ  , ਪੜ੍ਹੋ ਬੇਰੁਜ਼ਗਾਰ ਨੌਜਵਾਨਾਂਦੇ ਦੁਖੜੇ

ਓਧਰ ਜਦੋ ਰੁਜ਼ਗਾਰ ਮੇਲੇਦੇ ਨੋਡਲ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗਗਨਦੀਪ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿਚ ਸਤਾਰਾਂ ਕੰਪਨੀਆਂ ਆਈਆਂ ਹਨ ਤੇ ਅੱਜ ਕਰੀਬ ਇਕ ਹਜ਼ਾਰ ਨੌਜਵਾਨ ਮੇਲੇ ਵਿੱਚ ਸ਼ਾਮਲ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਨੌਜਵਾਨਾਂ ਨੂੰ ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਨਹੀਂ ਮਿਲ ਰਿਹਾ ਤਾਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੇਠਲੇ ਲੈਵਲ ਤੋਂ ਸ਼ੁਰੂਆਤ ਕਰਨੀ ਪਵੇਗੀ ਤਾਂ ਹੀ ਉਹ ਤਰੱਕੀ ਕਰ ਸਕਣਗੇ।

-PTCNews

Related Post