ਗੈਂਗਸਟਰ ਵਿੱਕੀ ਗੌਂਡਰ ਨੂੰ ਖ਼ਤਮ ਕਰਨ ਵਾਲੇ ਇੰਸਪੈਕਟਰ 'ਤੇ ਪੰਜਾਬ ਸਰਕਾਰ ਹੋਈ ਮਿਹਰਬਾਨ ,ਦਿੱਤਾ ਇਹ ਤੋਹਫ਼ਾ

By  Shanker Badra October 3rd 2018 12:58 PM -- Updated: October 3rd 2018 01:12 PM

ਗੈਂਗਸਟਰ ਵਿੱਕੀ ਗੌਂਡਰ ਨੂੰ ਖ਼ਤਮ ਕਰਨ ਵਾਲੇ ਇੰਸਪੈਕਟਰ 'ਤੇ ਪੰਜਾਬ ਸਰਕਾਰ ਹੋਈ ਮਿਹਰਬਾਨ ,ਦਿੱਤਾ ਇਹ ਤੋਹਫ਼ਾ:ਪੰਜਾਬ ਦੇ ਗੈਂਗਸਟਰ ਵਿੱਕੀ ਗੌਂਡਰ ਨੂੰ ਖ਼ਤਮ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਪੰਜਾਬ ਸਰਕਾਰ ਨੇ ਤੱਰਕੀ ਦੇ ਦਿੱਤੀ ਹੈ।ਜਿਸ ਦੇ ਲਈ ਪੰਜਾਬ ਸਰਕਾਰ ਨੇ ਰਾਜਪੁਰਾ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਨੂੰ ਡੀ.ਐੱਸ.ਪੀ ਬਣਾ ਦਿੱਤਾ ਹੈ।ਇਸ ਸਬੰਧੀ ਪੰਜਾਬ ਕੈਬਨਿਟ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਹੈ।

ਦੱਸ ਦੇਈਏ ਕਿ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਨੂੰ ਇਹ ਤਰੱਕੀ ਗੈਂਗਸਟਰ ਵਿੱਕੀ ਗੌਂਡਰ ਨੂੰ ਖ਼ਤਮ ਕਰਨ ਵਜੋਂ ਮਿਲੀ ਹੈ।

ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਬਰਾੜ ਦੇ ਪਿਤਾ ਬਲਦੇਵ ਸਿੰਘ ਬਰਾੜ ਅੱਤਵਾਦ ਦੌਰਾਨ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ।

-PTCNews

Related Post