ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਪੰਜਾਬ ਸਰਕਾਰ ਨੇ ਅੱਧੀ ਰਾਤ ਤੋਂ ਵਧਾਇਆ ਬੱਸਾਂ ਦਾ ਕਿਰਾਇਆ

By  Shanker Badra August 20th 2019 11:40 AM

ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਪੰਜਾਬ ਸਰਕਾਰ ਨੇ ਅੱਧੀ ਰਾਤ ਤੋਂ ਵਧਾਇਆ ਬੱਸਾਂ ਦਾ ਕਿਰਾਇਆ:ਚੰਡੀਗੜ੍ਹ : ਕਾਂਗਰਸ ਸਰਕਾਰ ਵੱਲੋਂ ਬੱਸਾਂ ਦੇ ਕਿਰਾਇਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਸਰਕਾਰ ਨੇ ਕੋਈ ਰਾਹਤ ਦੇਣ ਦੀ ਥਾਂ ਉਲਟਾ ਸਰਕਾਰੀ ਅਤੇ ਨਿੱਜੀ ਬੱਸਾਂ ਦੇ ਕਿਰਾਏ ਵਿੱਚ ਹੋਰ ਵਾਧਾ ਕਰ ਦਿੱਤਾ ਹੈ ,ਜਿਸ ਨਾਲ ਆਮ ਲੋਕਾਂ ਦੀ ਜੇਬ 'ਤੇ ਹੋਰ ਬੋਝ ਪਵੇਗਾ। [caption id="attachment_330617" align="aligncenter" width="300"]Punjab Government Midnight bus Rentals More Increased ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਪੰਜਾਬ ਸਰਕਾਰ ਨੇ ਅੱਧੀ ਰਾਤ ਤੋਂ ਵਧਾਇਆ ਬੱਸਾਂ ਦਾ ਕਿਰਾਇਆ[/caption] ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਕਿਉਂਕਿ ਪੰਜਾਬ ਸਰਕਾਰ ਨੇ ਚੁੱਪ ਚਪੀਤੇ ਅੱਧੀ ਰਾਤ ਤੋਂ ਬੱਸਾਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ।ਪੰਜਾਬ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਸਧਾਰਨ ਬੱਸ ਕਿਰਾਏ ਵਿੱਚ 5 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਹੁਣ ਸਫ਼ਰ 109 ਰੁਪਏ ਪ੍ਰਤੀ ਕਿੱਲ਼ੋਮੀਟਰ ਤੋਂ ਵੱਧ ਕੇ 114 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। [caption id="attachment_330618" align="aligncenter" width="300"]Punjab Government Midnight bus Rentals More Increased ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਪੰਜਾਬ ਸਰਕਾਰ ਨੇ ਅੱਧੀ ਰਾਤ ਤੋਂ ਵਧਾਇਆ ਬੱਸਾਂ ਦਾ ਕਿਰਾਇਆ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਹੋਇਆ ਦਿਹਾਂਤ , ਫਿਲਮ ‘ਹੀਰ ਰਾਂਝਾ’ ਵਿਚ ਦਿੱਤਾ ਸੀ ਸੰਗੀਤ ਜਦੋਂ ਕਿ ਸੈਮੀ ਏ.ਸੀ ਬੱਸ ਦੇ ਕਿਰਾਏ ਵਿਚ 20 ਫੀਸਦੀ, ਏਸੀ ਬੱਸਾਂ 'ਚ 80 ਫੀਸਦੀ ਅਤੇ ਵੋਲਵੋ ਬੱਸ ਦੇ ਕਿਰਾਏ ਵਿਚ 100 ਫੀਸਦੀ ਵਾਧਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਵੱਖ ਵੱਖ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਅੱਜ ਅੱਧੀ ਰਾਤ ਯਾਨੀ 20 ਅਗਸਤ ਤੋਂ ਵਧਿਆ ਕਿਰਾਇਆ ਵਸੂਲਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। -PTCNews

Related Post