ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਹੋਇਆ ਦਿਹਾਂਤ , ਫਿਲਮ ‘ਹੀਰ ਰਾਂਝਾ’ ਵਿਚ ਦਿੱਤਾ ਸੀ ਸੰਗੀਤ

Veteran music composer Mohammed Zahur 'Khayyam' Hashmi Today Death
ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਹੋਇਆ ਦਿਹਾਂਤ , ਫਿਲਮ 'ਹੀਰ ਰਾਂਝਾ' ਵਿਚ ਦਿੱਤਾ ਸੀ ਸੰਗੀਤ

ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਹੋਇਆ ਦਿਹਾਂਤ , ਫਿਲਮ ‘ਹੀਰ ਰਾਂਝਾ’ ਵਿਚ ਦਿੱਤਾ ਸੀ ਸੰਗੀਤ:ਮੁੰਬਈ : ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਅੱਜ 93 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਖ਼ਯਾਮ ਦੀ ਸੋਮਵਾਰ ਸ਼ਾਮ ਤੋਂ ਹੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਮਸ਼ਹੂਰ ਸੰਗੀਤਕਾਰ ਦੇ ਦਿਹਾਂਤ ਕਾਰਨ ਫ਼ਿਲਮ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਖ਼ਯਾਮ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਹ ਮੁੰਬਈ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।

Veteran music composer Mohammed Zahur 'Khayyam' Hashmi Today Death
ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਹੋਇਆ ਦਿਹਾਂਤ , ਫਿਲਮ ‘ਹੀਰ ਰਾਂਝਾ’ ਵਿਚ ਦਿੱਤਾ ਸੀ ਸੰਗੀਤ

ਦੱਸ ਦੇਈਏ ਕਿ ਖ਼ਯਾਮ ਨੇ ਪਹਿਲੀ ਵਾਰ ਫਿਲਮ ‘ਹੀਰ ਰਾਂਝਾ’ ਵਿਚ ਸੰਗੀਤ ਦਿੱਤਾ ਪਰ ਉਨ੍ਹਾਂ ਨੂੰ ਮੁਹੰਮਦ ਰਫੀ ਦੇ ਗਾਣੇ ‘ਅਕੇਲੇ ਮੇ ਵੋਹ ਘਬਰਾਤੇ ਤੋ ਹੋਂਗੇ’ ਤੋਂ ਪਛਾਣ ਮਿਲੀ ਸੀ। ਖ਼ਯਾਮ ਨੇ ਕਈ ਹਿੱਟ ਫਿਲਮਾਂ ਜਿਵੇਂ ਕਿ ‘ਕਭੀ-ਕਭੀ’ ਅਤੇ ‘ਉਮਰਾਓ ਜਾਨ’ ਲਈ ਸੰਗੀਤ ਤਿਆਰ ਕੀਤਾ ਸੀ।

Veteran music composer Mohammed Zahur 'Khayyam' Hashmi Today Death
ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਹੋਇਆ ਦਿਹਾਂਤ , ਫਿਲਮ ‘ਹੀਰ ਰਾਂਝਾ’ ਵਿਚ ਦਿੱਤਾ ਸੀ ਸੰਗੀਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੁੱਤ ਨੂੰ ਕੈਨੇਡਾ ਦਾ ਜਹਾਜ਼ ਚੜ੍ਹਾ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ

ਜ਼ਿਕਰਯੋਗ ਹੈ ਕਿ ਮੁਹੰਮਦ ਜ਼ਹੂਰ ‘ਖ਼ਯਾਮ’ ਹਾਸ਼ਮੀ ਨੇ ਸੰਗੀਤ ਦੀ ਦੁਨੀਆਂ ਵਿਚ ਆਪਣਾ ਸਫ਼ਰ 17 ਸਾਲ ਦੀ ਉਮਰ ‘ਚ ਲੁਧਿਆਣਾ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਆਪਣੇ ਕੈਰੀਅਰ ਦਾ ਪਹਿਲਾ ਵੱਡਾ ਬ੍ਰੇਕ ਬਲਾਕਬਸਟਰ ਫਿਲਮ ‘ਉਮਰਾਓ ਜਾਨ’ ਨਾਲ ਮਿਲਿਆ, ਜਿਸ ਦੇ ਗਾਣੇ ਹਾਲੇ ਵੀ ਇੰਡਸਟਰੀ ਅਤੇ ਲੋਕਾਂ ਦੇ ਦਿਲਾਂ ਚ ਵਸੇ ਹੋਏ ਹਨ।
-PTCNews