ਸਵੇਰੇ 10.00 ਵਜੇ ਤੋਂ ਪਹਿਲਾਂ ਸਕੂਲ ਲਗਾਉਣ ਵਾਲਿਆਂ ਵਿਰੁੱਧ ਲਿਆ ਗਿਆ ਇਹ ਫੈਸਲਾ!

By  Joshi November 14th 2017 06:40 PM

ਐਸ.ਏ.ਐਸ.ਨਗਰ : ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਧੁੰਦ ਦੇ ਮੌਸਮ ਨੂੰ ਦੇਖਦਿਆਂ ਸਕੂਲਾਂ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਕੀਤਾ ਗਿਆ ਹੈ।

ਸਵੇਰੇ 10.00 ਵਜੇ ਤੋਂ ਪਹਿਲਾਂ ਸਕੂਲ ਲਗਾਉਣ ਵਾਲਿਆਂ ਵਿਰੁੱਧ ਪਰਚਾ ਹੋਇਆ ਦਰਜ ਐਸ.ਡੀ.ਐਮ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਕੁੱਝ ਸਕੂਲਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਅਣਦੇਖੀ ਕਰਦਿਆਂ ਆਪਣੇ ਸਕੂਲ ਸਵੇਰੇ 10.00 ਵਜੇ  ਤੋਂ ਪਹਿਲਾਂ ਖੋਲ੍ਹੇ ਗਏ ਅਤੇ ਇਨ੍ਹਾਂ ਸਕੂਲਾਂ ਵਿੱਚ ਮਾਨਵ ਮੰਗਲ ਸਕੂਲ ਫੇਜ਼ -10, ਲਰਨਿੰਗ ਪਾਥ ਸੈਕਟਰ -67, ਮਲੇਨੀਅਮ ਸਕੂਲ ਫੇਜ਼-5, ਸਿਸ਼ੂਨਿਕੇਤਨ ਫੇਜ 4, ਸਾਸਤਰੀ ਮਾਡਲ ਸਕੂਲ ਫੇਜ਼ -1, ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ -69 ਦੇ ਖਿਲਾਫ ਵੱਖ-ਵੱਖ ਥਾਣਿਆ ਵਿੱਚ 188 ਆਈ.ਪੀ.ਸੀ ਅਧੀਨ ਪਰਚੇ ਦਰਜ ਕੀਤੇ ਗਏ ਹਨ।

—PTC News

Related Post