ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ,ਪੰਜਾਬ ਦੇ ਕੁੱਝ ਇਲਾਕਿਆਂ 'ਚ ਅਗਲੇ 6 ਤੋਂ 12 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ
Shanker Badra
June 15th 2018 06:47 PM --
Updated:
June 15th 2018 07:03 PM
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ,ਪੰਜਾਬ ਦੇ ਕੁੱਝ ਇਲਾਕਿਆਂ 'ਚ ਅਗਲੇ 6 ਤੋਂ 12 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ:ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਅਨੁਸਾਰ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਜਲੰਧਰ,ਹੁਸ਼ਿਆਰਪੁਰ ਅਤੇ ਹੋਰ ਇਲਾਕਿਆਂ ਵਿੱਚ ਅਗਲੇ 6 ਤੋਂ 12 ਘੰਟਿਆਂ ਦੌਰਾਨ ਤੇਜ਼ ਮੀਂਹ,ਹਨ੍ਹੇਰੀ ਅਤੇ ਤੂਫ਼ਾਨ ਆਉਣ ਸੰਭਾਵਨਾ ਹੈ।ਇਸ ਵੇਲੇ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਹੈ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਹੈ।ਬਾਰਸ਼ ਨਾਲ ਹੀ ਧੂੜ ਤੋਂ ਰਾਹਤ ਮਿਲ ਸਕਦੀ ਹੈ।