ਪੰਜਾਬ ਵਿੱਚ ਜਿੱਤ ਕਾਂਗਰਸ ਦੀ ਨਹੀਂ ਸਗੋਂ ਪੁਲਿਸ ਦੀ ਹੋਈ :ਬਿਕਰਮ ਮਜੀਠੀਆ

By  Shanker Badra September 22nd 2018 04:51 PM

ਪੰਜਾਬ ਵਿੱਚ ਜਿੱਤ ਕਾਂਗਰਸ ਦੀ ਨਹੀਂ ਸਗੋਂ ਪੁਲਿਸ ਦੀ ਹੋਈ :ਬਿਕਰਮ ਮਜੀਠੀਆ:ਪੰਜਾਬ 'ਚ ਬੀਤੀ 19 ਸਤੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਆ ਰਹੇ ਹਨ।ਇਨ੍ਹਾਂ ਚੋਣਾਂ ਵਿੱਚ ਜ਼ਿਆਦਾਤਰ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਹਨ।ਇਸ ਦੌਰਾਨ ਮਜੀਠਾ ਹਲਕੇ ਵਿੱਚ ਬਲਾਕ ਸੰਮਤੀ ਦੀਆਂ 32 ਸੀਟਾਂ 'ਚੋਂ 28 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਹੈ।ਇਨ੍ਹਾਂ ਹੀ ਨਹੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਯਾਨੀ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਾਜੀ ਮਾਰੀ ਹੈ।

ਇਸ ਦੌਰਾਨ ਹਲਕਾ ਮਜੀਠਾ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਨੇ ਡੰਡਾਤੰਤਰ ਦੇ ਖਿਲਾਫ ਫ਼ਤਵਾ ਦਿੱਤਾ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਜਿੱਤ ਕਾਂਗਰਸ ਦੀ ਨਹੀਂ ਸਗੋਂ ਪੁਲਿਸ ਦੀ ਹੋਈ ਹੈ।ਕਿਉਂਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ ਪੁਲਿਸ ਨਾਲ ਮਿਲ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਸੀ।ਇਨ੍ਹਾਂ ਹੀ ਨਹੀਂ ਕਾਂਗਰਸ ਨੇ ਪੁਲਿਸ ਨਾਲ ਮਿਲ ਕੇ ਪੋਲਿੰਗ ਬੂਥਾਂ ਉੱਪਰ ਗੁੰਡਾਗਰਦੀ ਕੀਤੀ ਅਤੇ ਬੂਥ ਕੈਪਚਰਿੰਗ ਕੀਤੀ ਸੀ।

-PTCNews

Related Post