ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰ

By  Joshi November 22nd 2017 06:28 PM

ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਦੇ ਚੱਲਦਿਆਂ ਫਰੀਦਕੋਟ ਜਿਲੇ ਦੇ ਪਿੰਡ ਕਾਸਮ ਭੱਟੀ ਵਿਚ ਜਮੀਨੀ ਵਿਵਾਦ ਦੇ ਚੱਲਦਿਆਂ ਗੋਲੀ ਚੱਲਣ ਦੀ ਖਬਰ ਹੈ। ਇਸ ਹਾਦਸੇ 'ਚ ਇਕ ਵਿਅਕਤੀ ਗੋਲੀ ਲੱਗਣ ਨਾਲ ਅਤੇ ਦੂਸਰਾ ਵਿਅਕਤੀ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜਖਮੀ ਹੋ ਗਏ। ਜਖਮੀਆਂ ਨੂੰ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰਦੂਸਰੇ ਮਾਮਲੇ 'ਚ ਕਰਜੇ ਦੀ ਮਾਰ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਫਰੀਦਕੋਟ ਜਿਲੇ ਦੇ ਪਿੰਡ ਹਰੀਏ ਵਾਲਾ ਦੇ 40 ਸਾਲਾ ਕਿਸਾਨ ਗੁਰਮੀਤ ਸਿੰਘ ਵੱਲੋਂੇ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਨੇ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ਼ ਵਿਚ ਲਏ ਆਖਰੀ ਸਾਹ ਲਏ।

ਦੱਸਣਯੋਗ ਹੈ ਕਿ ਮ੍ਰਿਤਕ ਸਿਰ ਕਰੀਬ 3 ਲੱਖ ਰੁਪਏ ਦਾ ਕਰਜ਼ਾ ਸੀ, ਜੋ ਨਾ ਚੁਕਾ ਕਾਰਨ ਉਸਨੂੰ ਅੀਜਹਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।

—PTC News

Related Post