ਪੰਜਾਬ ਪੰਚਾਇਤੀ ਚੋਣਾਂ 'ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ ,80 ਫ਼ੀਸਦੀ ਤੋਂ ਵੱਧ ਹੋਈ ਪੋਲਿੰਗ

By  Shanker Badra December 31st 2018 08:28 AM

ਪੰਜਾਬ ਪੰਚਾਇਤੀ ਚੋਣਾਂ 'ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ ,80 ਫ਼ੀਸਦੀ ਤੋਂ ਵੱਧ ਹੋਈ ਪੋਲਿੰਗ:ਚੰਡੀਗੜ੍ਹ : ਪੰਜਾਬ 'ਚ 30 ਦਸੰਬਰ ਯਾਨੀ ਬੀਤੇ ਕੱਲ ਹੋਈਆਂ ਪੰਚਾਇਤੀ ਚੋਣਾਂ ਵਿੱਚ ਦੌਰਾਨ ਕੁਝ ਥਾਵਾਂ ’ਤੇ ਹਿੰਸਕ ਝੜਪਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਅਮਨੋ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।ਇਨ੍ਹਾਂ ਪੰਚਾਇਤੀ ਚੋਣਾਂ ਦੇ ਐਤਵਾਰ ਦੇਰ ਰਾਤ ਤੱਕ ਲੱਗਭਗ ਸਾਰੇ ਪਿੰਡਾਂ ਦੇ ਨਤੀਜੇ ਆ ਗਏ ਹਨ।

Punjab Panchayat elections 80 percent Higher Done Polling ਪੰਜਾਬ ਪੰਚਾਇਤੀ ਚੋਣਾਂ 'ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ ,80 ਫ਼ੀਸਦੀ ਤੋਂ ਵੱਧ ਹੋਈ ਪੋਲਿੰਗ

ਪੰਜਾਬ ਅੰਦਰ ਪੰਚਾਇਤੀ ਚੋਣਾਂ 'ਚ ਲੋਕਾਂ ਦੇ ਭਰਪੂਰ ਉਤਸ਼ਾਹ ਦਿਖਾਇਆ ਹੈ।ਪੰਜਾਬ ਚੋਣ ਕਮਿਸ਼ਨ ਮੁਤਾਬਕ ਪੰਜਾਬ ਅੰਦਰ ਲੱਗਭਗ 80 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ ਹੈ।

Punjab Panchayat elections 80 percent Higher Done Polling ਪੰਜਾਬ ਪੰਚਾਇਤੀ ਚੋਣਾਂ 'ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ ,80 ਫ਼ੀਸਦੀ ਤੋਂ ਵੱਧ ਹੋਈ ਪੋਲਿੰਗ

ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਪਿੰਡਾਂ, ਲੁਧਿਆਣਾ ਦੇ ਦੇਤਵਾਲ, ਪਟਿਆਲਾ ਦੇ ਲਾਛੜੂ ਕਲਾਂ, ਮੋਹਾਲੀ ਦੇ ਇਕ ਪਿੰਡ ਸਮੇਤ ਅੱਠ ਪਿੰਡਾਂ ’ਚ ਮੁੜ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਕੋਲ ਸਿਫ਼ਾਰਸ਼ਾਂ ਆਈਆਂ ਹਨ।

Punjab Panchayat elections 80 percent Higher Done Polling ਪੰਜਾਬ ਪੰਚਾਇਤੀ ਚੋਣਾਂ 'ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ ,80 ਫ਼ੀਸਦੀ ਤੋਂ ਵੱਧ ਹੋਈ ਪੋਲਿੰਗ

ਦੱਸ ਦੇਈਏ ਕਿ ਇਸ ਵੋਟਿੰਗ ਪ੍ਰਕਿਰਿਆ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਹਨ ਤੇ ਕਈ ਜਗ੍ਹਾ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।ਫਿਰੋਜ਼ਪੁਰ ਜ਼ਿਲ੍ਹੇ ਦੇ ਲਖਮੀਰ ਕੇ ਹਿਠਾੜ ਪਿੰਡ ਵਿਚ ਅਣਪਛਾਤੇ ਵਿਅਕਤੀਆਂ ਨੇ ਬੈਲੇਟ ਬਕਸੇ ਨੂੰ ਅੱਗ ਲਾ ਕੇ ਵੋਟਰ ਪਰਚੀਆਂ ਸਾੜ ਦਿੱਤੀਆਂ ਅਤੇ ਕਾਰ ਭਜਾ ਕੇ ਜਾਂਦੇ ਸਮੇਂ 60 ਸਾਲ ਦੇ ਵਿਅਕਤੀ ਨੂੰ ਦਰੜ ਕੇ ਮਾਰ ਦਿੱਤਾ।

-PTCNews

Related Post