ਪੰਚਾਇਤੀ ਚੋਣਾਂ: ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹੁਣ ਤੱਕ ਇੰਨ੍ਹੇ ਫ਼ੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

By  Jashan A December 30th 2018 01:49 PM

ਪੰਚਾਇਤੀ ਚੋਣਾਂ: ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹੁਣ ਤੱਕ ਇੰਨ੍ਹੇ ਫ਼ੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ,ਬਠਿੰਡਾ : ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।

panchyat election ਪੰਚਾਇਤੀ ਚੋਣਾਂ: ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹੁਣ ਤੱਕ ਇੰਨ੍ਹੇ ਫ਼ੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

ਜਿਥੇ ਨੌਜਵਾਨਾਂ ਵੱਲੋਂ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਬਜ਼ੁਰਗ ਵੀ ਕਿਸੇ ਤੋਂ ਘੱਟ ਨਜ਼ਰ ਨਹੀਂ ਆ ਰਹੇ।ਸੂਬੇ 'ਚ ਭਰ 'ਚ ਵੋਟਿੰਗ ਜਾਰੀ ਹੈ, ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੋਟਾਂ ਪਾਈਆਂ ਜਾ ਰਹੀਆਂ ਹਨ।

panchyat election ਪੰਚਾਇਤੀ ਚੋਣਾਂ: ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹੁਣ ਤੱਕ ਇੰਨ੍ਹੇ ਫ਼ੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

ਹੁਸ਼ਿਆਰਪੁਰ 'ਚ 12 ਵਜੇ ਤੱਕ 30 ਅਤੇ ਲੁਧਿਆਣਾ 33 ਫੀਸਦੀ ਵੋਟਿੰਗ ਹੋ ਚੁੱਕੀ ਹੈ। ਉਥੇ ਹੀ ਫਰੀਦਕੋਟ 'ਚ 32, ਗੁਰਦਾਸਪੁਰ 'ਚ 25,ਮੋਗਾ 'ਚ 26.5, ਪਟਿਆਲਾ 'ਚ 28 ਫੀਸਦੀ ਵੋਟਿੰਗ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ, 36.60 ਤੇ ਨਵਾਂ ਸ਼ਹਿਰ 'ਚ 27.45, ਬਠਿੰਡਾ 'ਚ 28 ਅਤੇ ਜਲੰਧਰ 'ਚ 26.34 ਫੀਸਦੀ ਵੋਟਿੰਗ ਹੋ ਚੁੱਕੀ ਹੈ।

Punjab Panchayat Elections ਪੰਚਾਇਤੀ ਚੋਣਾਂ: ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹੁਣ ਤੱਕ ਇੰਨ੍ਹੇ ਫ਼ੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਸੂਬੇ ਭਰ ‘ਚ 1.27 ਕਰੋੜ ਲੋਕ ਵੋਟਿੰਗ ‘ਚ ਹਿੱਸਾ ਲੈ ਰਹੇ ਹਨ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।

-PTC News

Related Post