ਪੰਚਾਇਤੀ ਚੋਣਾਂ: ਅੱਜ ਤੋਂ ਦਾਖਲ ਕਰਵਾਏ ਜਾ ਸਕਣਗੇ ਨਾਮਜ਼ਦਗੀ ਪੱਤਰ, ਪੜ੍ਹੋ ਖ਼ਬਰ

By  Jashan A December 15th 2018 08:49 AM

ਪੰਚਾਇਤੀ ਚੋਣਾਂ: ਅੱਜ ਤੋਂ ਦਾਖਲ ਕਰਵਾਏ ਜਾ ਸਕਣਗੇ ਨਾਮਜ਼ਦਗੀ ਪੱਤਰ, ਪੜ੍ਹੋ ਖ਼ਬਰ, ਚੰਡੀਗੜ੍ਹ: ਪੰਜਾਬ 'ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰੀਕਿਰਿਆ ਅੱਜ ਤੋਂ ਸ਼ੁਰੂ ਹੋ ਜਾਵੇਗੀ।

voting ਪੰਚਾਇਤੀ ਚੋਣਾਂ: ਅੱਜ ਤੋਂ ਦਾਖਲ ਕਰਵਾਏ ਜਾ ਸਕਣਗੇ ਨਾਮਜ਼ਦਗੀ ਪੱਤਰ, ਪੜ੍ਹੋ ਖ਼ਬਰ

ਚੋਣ ਲੜ੍ਹਨ ਦੇ ਚਾਹਵਾਨ ਉਮੀਦਵਾਰ ਆਪਨ ਆਪਣੇ ਹਲਕੇ 'ਚ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਕੋਲ ਦਾਖਲ ਕਰਵਾ ਸਕਣਗੇ।

ਹੋਰ ਪੜ੍ਹੋ:ਪਟਿਆਲਾ ‘ਚ ਰੇਲ ਗੱਡੀ ਹੇਠ ਆ ਕੇ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ

ਦੱਸ ਦੇਈਏ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 15 ਦਸੰਬਰ ਤੋਂ 19 ਦਸੰਬਰ ਤਕ (ਐਤਵਾਰ ਨੂੰ ਛੱਡ ਕੇ) ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਏ ਜਾਣਗੇ।ਨਾਲ ਹੀ 21 ਦਸੰਬਰ ਤਕ ਉਮੀਦਵਾਰ ਨਾਮਜ਼ਦਗੀ ਵਾਪਸ ਲੈ ਸਕਦੇ ਹਨ ਅਤੇ 30 ਦਸੰਬਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਿੰਗ ਹੋਵੇਗੀ ਅਤੇ 31 ਦਸੰਬਰ ਤਕ ਵੋਟਿੰਗ ਪ੍ਰਕਿਰਿਆ ਪੂਰੀ ਹੋਵੇਗੀ।

voting ਪੰਚਾਇਤੀ ਚੋਣਾਂ: ਅੱਜ ਤੋਂ ਦਾਖਲ ਕਰਵਾਏ ਜਾ ਸਕਣਗੇ ਨਾਮਜ਼ਦਗੀ ਪੱਤਰ, ਪੜ੍ਹੋ ਖ਼ਬਰ

ਦੱਸਣਯੋਗ ਹੈ ਕਿ 13 ਹਜ਼ਾਰ ਦੇ ਕਰੀਬ ਪੰਚਾਇਤਾਂ ਨੂੰ ਸਰਕਾਰ ਵਲੋਂ 16 ਜੁਲਾਈ ਨੂੰ ਭੰਗ ਕਰ ਦਿੱਤਾ ਗਿਆ ਸੀ।

-PTC News

Related Post