ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ

By  Baljit Singh July 4th 2021 11:22 AM

ਪਟਿਆਲਾ: ਪੰਜਾਬ ਵਿਚ ਬਿਜਲੀ ਸੰਕਟ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਦੇਰ ਰਾਤ ਬੰਦ ਹੋ ਗਿਆ। ਤਿੰਨ ਯੂਨਿਟਾਂ ਵਾਲੇ ਇਸ ਪਲਾਂਟ ਦਾ ਇਕ ਯੂਨਿਟ 8 ਮਾਰਚ ਤੋਂ ਬੰਦ ਹੈ।

ਪੜੋ ਹੋਰ ਖਬਰਾਂ: ਦੋਸਤੀ ਕਰਨ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਕਿਹਾ ਹੈ ਕਿ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ ਹੋਣ ਕਾਰਨ ਸੰਕਟ ਹੈ ਤੇ ਹੁਣ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ। ਇਹ ਯੂਨਿਟ ਬੋਇਲਰ ਵਿਚ ਨੁਕਸ ਪੈਣ ਕਾਰਨ ਬੰਦ ਹੋਇਆ ਹੈ।

ਪੜੋ ਹੋਰ ਖਬਰਾਂ: ਬਟਾਲਾ: ਕੁੜੀ ਦੇ ਮਰਜ਼ੀ ਨਾਲ ਵਿਆਹ ਕਰਾਉਣ ‘ਤੇ ਪਿਓ ਨੇ 4 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ

ਦੂਜਾ ਯੁਨਿਟ ਵੀ 660 ਮੈਗਾਵਾਟ ਦਾ ਹੈ।ਅਸਲ ਵਿਚ ਇਸ ਪਲਾਂਟ ਦੇ ਤਿੰਨੋਂ ਯੂਨਿਟ 660 ਮੈਗਾਵਾਟ ਦੇ ਹਨ ਤੇ ਪਲਾਂਟ ਦੀ ਕੁੱਲ ਸਮਰਥਾ 1980 ਮੈਗਾਵਾਟ ਹੈ।ਅੱਜ ਸਵੇਰੇ ਹੀ ਪੰਜਾਬ ਬਿਜਲੀ ਓਵਰਡਰਾਅ ਕਰਨੀ ਸ਼ੁਰੂ ਹੋ ਗਿਆ ਹੈ। ਸਵੇਰੇ ਸਾਢੇ 10 ਵਜੇ ਸ਼ਡ‌ਿਊਲ ਬਿਜਲੀ 7140 ਮੈਗਾਵਾਟ ਹੈ ਜਦਕਿ ਪੰਜਾਬ 7159 ਮੈਗਾਵਾਟ ਬਿਜਲੀ ਲੈ ਰਿਹਾ ਹੈ। ਇਸ ਤਰੀਕੇ ਤਕਰੀਬਨ 18 ਮੈਗਾਵਾਟ ਬਿਜਲੀ ਓਵਰਡਰਾਅ ਹੋ ਰਹੀ ਹੈ।

ਪੜੋ ਹੋਰ ਖਬਰਾਂ: ਪੁਸ਼ਕਰ ਸਿੰਘ ਧਾਮੀ ਹੋਣਗੇ ਉੱਤਰਾਖੰਡ ਦੇ ਅਗਲੇ ਮੁੱਖ ਮੰਤਰੀ, ਅੱਜ ਸ਼ਾਮ 5 ਵਜੇ ਚੁੱਕਣਗੇ ਸਹੁੰ

-PTC News

Related Post