ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ , ਕਿਸਾਨਾਂ ਲਈ ਸੁਝਾਅ

By  Shanker Badra July 23rd 2019 05:32 PM

ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ , ਕਿਸਾਨਾਂ ਲਈ ਸੁਝਾਅ:ਚੰਡੀਗੜ੍ਹ : ਪੰਜਾਬ 'ਚ ਪਿਛਲੇ ਦਿਨੀਂ ਪਏ ਮੀਂਹ ਨਾਲ ਜਿੱਥੇ ਮੌਸਮ ਬਦਲਾਅ ਆਇਆ ਸੀ ,ਓਥੇ ਹੀ ਕਈ ਸ਼ਹਿਰਾਂ ਅਤੇ ਪਿੰਡਾਂ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋਈ ਹੈ ਪਰ ਹੁਣ ਫ਼ਿਰ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।

Punjab Rain Alert issued by the weather department ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ , ਕਿਸਾਨਾਂ ਲਈ ਸੁਝਾਅ

ਇਸ ਹਫ਼ਤੇ ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੇ ਆਸਾਰ ਹਨ।ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ 'ਚ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੌਰਾਨ ਇਕ ਪਾਸੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਪਾਰਾ ਹੇਠਾਂ ਡਿਗੇਗਾ।

Punjab Rain Alert issued by the weather department ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ , ਕਿਸਾਨਾਂ ਲਈ ਸੁਝਾਅ

ਭਾਰਤ ’ਚ ਇਸ ਵੇਲੇ ਮਾਨਸੂਨ ਸਰਗਰਮ ਹੈ। ਇਸ ਦੌਰਾਨ 24 ਜੁਲਾਈ ਤੋਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ ਤੇ ਦੱਖਣ–ਪੂਰਬੀ ਰਾਜਸਥਾਨ ਵਿੱਚ ਵੀ ਵਰਖਾ ਦੇ ਵਧਣ ਦੇ ਆਸਾਰ ਹਨ ਪਰ ਇਨ੍ਹਾਂ ਬਹੁਤੇ ਇਲਾਕਿਆਂ ’ਚ ਮੀਂਹ ਅੱਜ ਵੀ ਪੈ ਰਿਹਾ ਹੈ।

Punjab Rain Alert issued by the weather department ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ , ਕਿਸਾਨਾਂ ਲਈ ਸੁਝਾਅ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਟਰੰਪ ਨੇ Pm ਇਮਰਾਨ ਨੂੰ ਦੱਸਿਆ ‘ਐਥਲੀਟ , ਟਰੰਪ ਇੱਕ ਦਿਨ ‘ਚ ਬੋਲਦੇ ਨੇ 17 ਵਾਰ ਝੂਠ , ਹੋਇਆ ਵੱਡਾ ਖੁਲਾਸਾ

ਇਹ ਮੀਂਹ ਕਿਸਾਨਾਂ ਦੀ ਫਸਲ ਲਈ ਵੀ ਇਹ ਮੀਂਹ ਲਾਹੇਵੰਦ ਹੈ ,ਕਿਉਂਕਿ ਝੋਨੇ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ।ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਪੈਣ ਕਾਰਨ ਝੋਨੇ ਦੀ ਫਸਲ ਨੂੰ ਭਰਪੂਰ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਕਿਸਾਨ ਇਹ ਵੀ ਧਿਆਨ ਰੱਖਣ ਕਿ ਉਹ ਮੱਕੀ ਦੀ ਫਸਲ 'ਚ ਬਹੁਤਾ ਪਾਣੀ ਇੱਕਠਾ ਨਾ ਹੋਣ ਦੇਣ ਅਤੇ ਉਸ ਦੀ ਨਿਕਾਸੀ ਕਰਦੇ ਰਹਿਣ।

-PTCNews

Related Post