ਪੰਜਾਬ ਵਿੱਚ ਭਾਰੀ ਮੀਂਹ ਕਾਰਨ ਡਿੱਗੇ ਦਰਜਨਾਂ ਘਰ ,ਪਰਿਵਾਰ ਧਰਮਸ਼ਾਲਾ 'ਚ ਰਹਿਣ ਲਈ ਮਜ਼ਬੂਰ

By  Shanker Badra September 24th 2018 06:55 PM -- Updated: September 24th 2018 07:01 PM

ਪੰਜਾਬ ਵਿੱਚ ਭਾਰੀ ਮੀਂਹ ਕਾਰਨ ਡਿੱਗੇ ਦਰਜਨਾਂ ਘਰ ,ਪਰਿਵਾਰ ਧਰਮਸ਼ਾਲਾ 'ਚ ਰਹਿਣ ਲਈ ਮਜ਼ਬੂਰ:ਪੰਜਾਬ 'ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਬੀਤੇ 3 ਦਿਨਾਂ ਤੋਂ ਮੀਂਹ ਕਾਰਨ ਕਿਤੇ ਪਾਣੀ 'ਚ ਕਾਰ ਵਹਿ ਗਈ ਤੇ ਕਿਤੇ ਘਰ ਡਿੱਗਣ ਨਾਲ ਜਾਣੀ ਨੁਕਸਾਨ ਹੋਇਆ ਹੈ।ਅਜਿਹੇ ਹੀ ਪੰਜਾਬ ਅੰਦਰ ਕਈ ਮਾਮਲੇ ਸਾਹਮਣੇ ਆਏ ਹਨ। ਬਠਿੰਡਾ ਅਧੀਨ ਰਾਮਪੁਰਾ ਨੇੜੇ ਪਿੰਡ ਕੋਟੜਾ 'ਚ ਇੱਕ ਮਜ਼ਦੂਰ ਪਰਿਵਾਰ ਦਾ ਮਕਾਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਪਰਿਵਾਰ ਦੇ ਮੁਖੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਸਨੇ ਕਰਜ਼ਾ ਲੈ ਕੇ ਇਹ ਮਕਾਨ ਪਾਇਆ ਸੀ ਪਰ ਰਾਤ ਤੇਜ਼ ਮੀਂਹ ਅਤੇ ਹਨ੍ਹੇਰੀ ਕਾਰਨ ਸਾਰਾ ਘਰ ਢਹਿ-ਢੇਰੀ ਹੋ ਗਿਆ ਹੈ।ਉਨ੍ਹਾਂ ਨੇ ਦੱਸਿਆਂ ਕਿ ਮੇਰਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਹੀ ਪਰਿਵਾਰ ਨੂੰ ਪਾਲ ਰਿਹਾ ਹਾਂ ਅਤੇ ਮੇਰੇ ਲੜਕੇ ਵੀ ਮਜ਼ਦੂਰੀ ਕਰਦੇ ਹਨ।ਇਸ ਲਈ ਸਾਨੂੰ ਘਰ ਨੂੰ ਦੁਬਾਰਾ ਬਣਾਉਣਾ ਸਾਡੀ ਸਮਰੱਥਾ ਤੋਂ ਬਾਹਰ ਹੈ।ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਤਰ੍ਹਾਂ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਲਾਲਵਣ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਦਰਜਨ ਦੇ ਕਰੀਬ ਘਰ ਡਿੱਗ ਗਏ ਹਨ।ਇਸ ਕਾਰਨ ਪਿੰਡ ਦੇ ਲੋਕਾਂ ਵਲੋਂ ਆਪਣੇ ਪੱਧਰ 'ਤੇ ਰਾਹਤ ਕੰਮ ਸ਼ੁਰੂ ਕੀਤੇ ਗਏ ਹਨ।ਉੱਥੇ ਹੀ ਪੀੜਤ ਪਰਿਵਾਰਾਂ ਨੂੰ ਪਿੰਡ ਦੀ ਧਰਮਸ਼ਾਲਾ ਅਤੇ ਸਰਕਾਰੀ ਸਕੂਲ 'ਚ ਬਿਠਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅਜਨਾਲਾ -ਅੰਮ੍ਰਿਤਸਰ ਮੁੱਖ ਮਾਰਗ 'ਤੇ ਸਥਿਤ ਪਿੰਡ ਉੱਗਰ ਔਲਖ 'ਚ ਵੀ ਤੇਜ਼ ਬਾਰਿਸ਼ ਕਾਰਨ ਇੱਕ ਪਰਿਵਾਰ ਦੇ ਦੋਵਾਂ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਕਾਰਨ ਘਰ ਦੇ ਮੁਖੀ ਪਤੀ ਪਤਨੀ ਦੇ ਸੱਟਾਂ ਲੱਗ ਗਈਆਂ ਅਤੇ ਸਾਰਾ ਸਮਾਨ ਵੀ ਮਿੱਟੀ ਦੇ ਮਲਬੇ ਹੇਠ ਆ ਗਿਆ ਹੈ। ਨਵਾਂਸ਼ਹਿਰ ਦੇ ਪਿੰਡ ਚੂਹੜਪੁਰ 'ਚ ਤੇਜ਼ ਬਾਰਸ਼ ਦੇ ਚੱਲਦਿਆਂ ਪੋਲਟਰੀ ਫਾਰਮ ਦੇ ਕਮਰੇ ਦੀ ਛੱਤ ਡਿੱਗਣ ਨਾਲ ਕਮਰੇ 'ਚ ਰਹਿ ਰਿਹਾ ਪੂਰਾ ਪਰਿਵਾਰ ਮਲਬੇ ਹੇਠ ਆ ਗਿਆ।ਇਸ ਘਟਨਾ 'ਚ ਪਿਤਾ ਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਬੇਟਾ ਤੇ ਮਾਂ ਗੰਭੀਰ ਜ਼ਖਮੀ ਹੋ ਗਏ ਹਨ। ਮਹਿਲ ਕਲਾਂ ਦੇ ਪਿੰਡ ਧਨੇਰ ਵਿਖੇ ਇਕ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਕਮਰਿਆਂ 'ਚ ਪਿਆ ਸਮਾਨ ਮਲਬੇ ਹੇਠਾਂ ਦੱਬਣ ਕਾਰਨ ਕਰੀਬ ਹੋ ਗਿਆ ਹੈ।ਜਿਸ ਨਾਲ ਸਾਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਲੁਧਿਆਣਾ ਦੇ ਨਜ਼ਦੀਕ ਪਿੰਡ ਲੁਹਾਰਾ 'ਚ ਭਾਰੀ ਮੀਂਹ ਕਾਰਨ ਇੱਕ ਡੇਅਰੀ ਦੀ ਛੱਤ ਡਿੱਗਣ ਕਾਰਨ 15 ਪਸ਼ੂ ਮਲਬੇ ਹੇਠਾਂ ਦੱਬੇ ਗਏ ਹਨ।ਇਨ੍ਹਾਂ 'ਚੋਂ 5 ਪਸ਼ੂਆਂ ਦੀ ਮੌਤ ਹੋ ਗਈ ਹੈ। -PTCNews

Related Post