ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ

By  Shanker Badra April 23rd 2018 07:16 PM

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਮੈਰਿਟ ਸੂਚੀ ਨਹੀ ਕੀਤੀ ਜਾਰੀ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਜਮਾਤ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜੇ ਦੌਰਾਨ ਵੋਕੇਸ਼ਨਲ ਗਰੁੱਪ ਦੇ 14314 ਪ੍ਰੀਖਿਆਰਥੀਆਂ ਅਤੇ ਨਕਲ ਕਾਰਨ ਮੁੜ ਹੋਈ ਪ੍ਰੀਖਿਆ ਵਾਲੇ 3852 ਪ੍ਰੀਖਿਆਰਥੀਆਂ ਦੇ ਨਤੀਜੇ ਨਾ ਐਲਾਨੇ ਜਾ ਸਕਣ ਕਾਰਨ ਸਿੱਖਿਆ ਬੋਰਡ ਵੱਲੋਂ ਸਿੱਖਿਆ ਬੋਰਡ ਵੱਲੋਂ ਮੈਰਿਟ ਸੂਚੀ ਜਾਰੀ ਨਹੀ ਕੀਤੀ ਗਈ।Punjab School Education Board 12th Class Not make Merit Listਹੁਣ ਇਹ ਮੈਰਿਟ ਸੂਚੀ 15 ਮਈ ਤੱਕ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ।ਬੋਰਡ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਜਦੋਂ ਬੋਰਡ ਨਤੀਜਾ ਐਲਾਨਣ ਮੌਕੇ ਮੈਰਿਟ ਸੂਚੀ ਵੀ ਜਾਰੀ ਨਹੀ ਹੋਈ।Punjab School Education Board 12th Class Not make Merit Listਸਿੱਖਿਆ ਬੋਰਡ ਵੱਲੋਂ ਪਹਿਲਾਂ ਨਤੀਜਾ ਬੋਰਡ ਦੀ ਵੈੱਬਸਾਈਟ ਤੇ ਅੱਜ ਦੁਪਹਿਰ 12.30 ਦੇ ਕਰੀਬ ਜਾਰੀ ਕਰ ਦਿੱਤਾ ਗਿਆ ਸੀ ਪਰ ਫਿਰ ਬੰਦ ਕਰ ਦਿੱਤਾ ਗਿਆ ਹੁਣ ਇਹ ਨਤੀਜਾ ਰਾਤ 12 ਵਜੇ ਤੱਕ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲਬਧ ਹੋਵੇਗਾ।

-PTCNews

Related Post