ਪੰਜਾਬ ਦੇ ਮੁਲਾਜ਼ਮਾਂ ਨੇ ਵੀ 8 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੇ ਦਫਤਰਾਂ ਦੇ ਕੰਮ ਠੱਪ ਕਰਨ ਦਾ ਕੀਤਾ ਐਲਾਨ

By  Shanker Badra December 7th 2020 01:26 PM -- Updated: December 7th 2020 01:31 PM

ਪੰਜਾਬ ਦੇ ਮੁਲਾਜ਼ਮਾਂ ਨੇ ਵੀ 8 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੇ ਦਫਤਰਾਂ ਦੇ ਕੰਮ ਠੱਪ ਕਰਨ ਦਾ ਕੀਤਾ ਐਲਾਨ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ 12 ਵੇਂ ਦਿਨ ਵੀ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਢ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਸਰਕਾਰ ਖਿਲਾਫ਼ ਡਟੇ ਹੋਏ ਹਨ। ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ ਹੈ।

Punjab Secretariat, Director and all District Offices Clerical employees holiday on December 8 ਪੰਜਾਬ ਦੇ ਮੁਲਾਜ਼ਮਾਂ ਨੇ ਵੀ 8 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੇ ਦਫਤਰਾਂ ਦੇ ਕੰਮ ਠੱਪ ਕਰਨ ਦਾ ਕੀਤਾ ਐਲਾਨ

ਕਿਸਾਨੀ ਅੰਦੋਲਨ ਨੂੰ ਹਰ ਵਰਗ ਹਰ ਤਬਕੇ ਦਾ ਸਾਥ ਮਿਲ ਰਿਹਾ ਹੈ , ਇਹ ਅੰਦੋਲਨ ਹੁਣ ਆਮ ਲੋਕਾਂ ਦਾ ਅੰਦੋਲਨ ਬਣ ਗਿਆ ਹੈ। ਪੰਜਾਬ ਨੇ ਇਸ ਅੰਦੋਲਨ ਦੀ ਅਗਵਾਈ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਸ ਅੰਦੋਲਨ ਨੂੰ ਪੰਜਾਬ ਦੀਆਂ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਵਪਾਰੀ ਜਥੇਬੰਦੀਆਂ ਤੋਂ ਇਲਾਵਾ ਦੇਸ਼ ਦੀਆਂ ਵੱਖ -ਵੱਖ ਜਥੇਬੰਦੀਆਂ ਨੇ ਆਪਣਾ ਸਮਰਥਨ ਦਿੱਤਾ ਹੈ।

Punjab Secretariat, Director and all District Offices Clerical employees holiday on December 8 ਪੰਜਾਬ ਦੇ ਮੁਲਾਜ਼ਮਾਂ ਨੇ ਵੀ 8 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੇ ਦਫਤਰਾਂ ਦੇ ਕੰਮ ਠੱਪ ਕਰਨ ਦਾ ਕੀਤਾ ਐਲਾਨ

ਇਸ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਨੇ ਵੀ 8 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੇ ਦਫਤਰਾਂ ਦੇ ਕੰਮ ਠੱਪ ਕਰਨ ਦਾਐਲਾਨ ਕੀਤਾ ਹੈ। ਪੰਜਾਬ ਸਕੱਤਰੇਤ, ਡਾਇਰੈਕਟੋਰ ਅਤੇ ਸਮੂਹ ਜਿਲ੍ਹਿਆਂ ਵਿਚਲੇ ਦਫਤਰਾਂ ਦੇ ਕਲੈਰੀਕਲ ਮੁਲਾਜ਼ਮ 8 ਦਸੰਬਰ ਨੂੰਸਮੂਹਿਕ ਛੁੱਟੀ ਲੈਣਗੇ। ਮੁਲਾਜ਼ਮ ਆਗੂ ਮੇਘ ਸਿੰਘ ਸਿੱਧੂ ਤੇ ਸੁਖਚੈਨ ਖਹਿਰਾ ਨੇ 8 ਦਸੰਬਰ ਨੂੰ ਭਾਰਤ ਬੰਦ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।  ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।

Punjab Secretariat, Director and all District Offices Clerical employees holiday on December 8 ਪੰਜਾਬ ਦੇ ਮੁਲਾਜ਼ਮਾਂ ਨੇ ਵੀ 8 ਦਸੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਰੇ ਦਫਤਰਾਂ ਦੇ ਕੰਮ ਠੱਪ ਕਰਨ ਦਾ ਕੀਤਾ ਐਲਾਨ

ਦੇਸ਼ ਭਰ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਵੱਲੋਂ 'ਸੰਯੁਕਤ ਕਿਸਾਨ ਮੋਰਚਾ' ਦੀ ਅਗਵਾਈ ਵਿੱਚ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਐਲਾਨ ਕੀਤਾ ਗਿਆ ਹੈ। ਭਾਰਤ ਬੰਦ ਦੇ ਦਿਨ ਸਵੇਰ ਅੱਠ ਵਜੇ ਤੋਂ ਲੈ ਕੇ ਸ਼ਾਮ ਤੱਕ ਪੂਰਾ ਦੇਸ਼ ਬੰਦ ਰਹੇਗਾ। ਇਸ ਦੇ ਨਾਲ ਹੀ ਸਵੇਰ 8 ਵਜੇ ਤੋਂ ਲੈਕੇ ਦੁਪਹਿਰ ਤਿੰਨ ਵਜੇ ਤੱਕ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਹੇਗਾ। ਅਜਿਹੇ 'ਚ ਜੇਕਰ ਤੁਸੀਂ ਇਸ ਦਿਨ ਬਾਹਰ ਜਾਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਂ। ਇਸ ਤੋਂ ਇਲਾਵਾ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਇਜਾਜ਼ਤ ਹੋਵੇਗੀ।

-PTCNews

Related Post