ਪੰਜਾਬ ਵਿਧਾਨ ਸਭਾ ਦਾ 'ਮੌਨਸੂਨ ਸੈਸ਼ਨ' ਅੱਜ ਤੋਂ, ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

By  Jashan A August 2nd 2019 11:00 AM

ਪੰਜਾਬ ਵਿਧਾਨ ਸਭਾ ਦਾ 'ਮੌਨਸੂਨ ਸੈਸ਼ਨ' ਅੱਜ ਤੋਂ, ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮੌਨਸੂਨ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮਾਨਸੂਨ ਇਜਲਾਸ ਭਾਵੇਂ ਛੋਟਾ ਹੈ ਪਰ ਇਸ ਦੇ ਦਿਲਚਸਪ ਅਤੇ ਹੰਗਾਮਾ ਭਰਪੂਰ ਰਹਿਣ ਦੀ ਪੂਰੀ ਸੰਭਾਵਨਾ ਹੈ।

ਇਜਲਾਸ ਦੌਰਾਨ ਨਸ਼ਿਆਂ ਦਾ ਮੁੱਦਾ ਵਿਸ਼ੇਸ਼ ਤੌਰ 'ਤੇ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ, ਅਮਨ-ਕਾਨੂੰਨ ਦੀ ਸਥਿਤੀ, ਮਹਿੰਗੀ ਬਿਜਲੀ ਤੋਂ ਇਲਾਵਾ ਮੁਲਾਜ਼ਮਾਂ ਅਤੇ ਦਲਿਤਾਂ ਦੇ ਮੁੱਦੇ ਵਿਰੋਧੀ ਦਲਾਂ ਵਲੋਂ ਮੁੱਖ ਤੌਰ 'ਤੇ ਚੁੱਕੇ ਜਾਣਗੇ।

ਤੁਹਾਨੂੰ ਦੱਸ ਦੇਈਏ ਕਿ ਸੈਸ਼ਨ ਦੀ ਅੱਜ 2 ਵਜੇ ਕਾਰਵਾਈ ਸ਼ੁਰੂ ਹੋ ਜਾਵੇਗੀ ਤੇ ਸੈਸ਼ਨ ਦੇ ਪਹਿਲੇ ਦਿਨ ਬੈਠਕ ਦੇ ਏਜੰਡੇ 'ਚ ਸਿਰਫ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਦਾ ਪ੍ਰੋਗਰਾਮ ਹੈ।16 ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ ਅਤੇ ਪਹਿਲੇ ਦਿਨ ਦੀ ਕਾਰਵਾਈ 20-25 ਮਿੰਟਾਂ 'ਚ ਖਤਮ ਕਰ ਕੇ ਸਭਾ ਉਠ ਜਾਵੇਗੀ।

ਇਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਅਤੇ ਮੰਗਲਵਾਰ 5 ਅਤੇ 6 ਅਗਸਤ ਨੂੰ 2 ਦਿਨ ਦੀਆਂ ਬੈਠਕਾਂ ਹੰਗਾਮੇ ਭਰਪੂਰ ਰਹਿਣ ਦੇ ਆਸਾਰ ਹਨ।

-PTC News

Related Post