ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 6ਵਾਂ ਦਿਨ, ਬਜਟ 'ਤੇ ਹੋਵੇਗੀ ਚਰਚਾ

By  Jashan A February 20th 2019 08:22 AM

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 6ਵਾਂ ਦਿਨ, ਬਜਟ 'ਤੇ ਹੋਵੇਗੀ ਚਰਚਾ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਦਾ ਅੱਜ 6ਵਾਂ ਦਿਨ ਹੈ। ਬੀਤੀ 12 ਫਰਵਰੀ ਤੋਂ ਸ਼ੁਰੂ ਹੋਇਆ ਬਜਟ ਇਜਲਾਸ ਹੁਣ 25 ਫਰਵਰੀ ਤੱਕ ਚੱਲੇਗਾ। 18 ਫ਼ਰਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਪੇਸ਼ ਕੀਤਾ। ਬਜਟ ਦੇ ਛੇਵੇਂ ਦਿਨ ਅੱਜ ਸਦਨ 'ਚ ਬਜਟ 'ਤੇ ਚਰਚਾ ਹੋਵੇਗੀ ਅਤੇ ਕਈ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾ ਸਕਦੀਆਂ ਹਨ।ਉਥੇ ਹੀ ਵਿਰੋਧੀ ਦਲਾਂ ਵੱਲੋਂ ਪੰਜਾਬ ਸਰਕਾਰ ਨੂੰ ਭਖਦੇ ਮੁੱਦਿਆਂ 'ਤੇ ਘੇਰਿਆ ਜਾ ਸਕਦਾ ਹੈ। [caption id="attachment_259214" align="aligncenter" width="300"]chd ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 6ਵਾਂ ਦਿਨ, ਬਜਟ 'ਤੇ ਹੋਵੇਗੀ ਚਰਚਾ[/caption] ਜਿਸ ਕਾਰਨ ਸਦਨ ਦੀ ਕਾਰਵਾਈ ਅੱਜ ਦੇ ਦਿਨ ਵੀ ਹੰਗਾਮੇ ਭਰਪੂਰ ਰਹਿਣ ਦੇ ਆਸਾਰ ਹਨ।ਸਦਨ ਦੇ ਪਹਿਲੇ ਦਿਨਾਂ 'ਚ ਵਿਰੋਧੀ ਦਲਾਂ ਨੇ ਸੱਤਾ ਧਿਰ ਕਾਂਗਰਸ ਨੂੰ ਪੰਜਾਬ ਦੇ ਮਾਲੀ ਹਾਲਤ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ‘ਚ ਘੇਰਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ 'ਚ ਅਧਿਆਪਕਾਂ ਅਤੇ ਕਿਸਾਨਾਂ ਦੇ ਹੱਕਾਂ 'ਚ ਵੀ ਆਵਾਜ਼ ਬੁਲੰਦ ਕੀਤੀ। ਬਜਟ ਇਜਲਾਸ ਦੇ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਲਈ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ। [caption id="attachment_259215" align="aligncenter" width="300"]chd ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 6ਵਾਂ ਦਿਨ, ਬਜਟ 'ਤੇ ਹੋਵੇਗੀ ਚਰਚਾ[/caption] ਇਸ ਦੌਰਾਨ ਕਿਸਾਨਾਂ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਕਿਸਾਨਾਂ ਸਮੇਤ ਵਿਧਾਨ ਸਭਾ ਵੱਲ ਕੂਚ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਕੀਤੀ। -PTC News

Related Post