ਹਜ਼ਰਤ ਨਿਜ਼ਾਮੁਦੀਨ ਮਾਮਲਾ- ਪੰਜਾਬ ਦੇ ਇਹ ਪਿੰਡ ਹੋਣਗੇ ਸੀਲ

By  Kaveri Joshi April 7th 2020 10:46 AM

ਔਰੰਗਾਬਾਦ , ਮਹਾਰਾਸ਼ਟਰ ਦੇ ਤਬਲੀਗੀ ਜ਼ਮਾਤ ਨਾਲ ਸਬੰਧਿਤ ਤਕਰੀਬਨ 11 ਵਿਅਕਤੀ , ਜੋ ਕਿ ਹਜ਼ਰਤ ਨਿਜ਼ਾਮੁਦੀਨ , ਦਿੱਲੀ ਤੋਂ ਹੋ ਕੇ ਖਮਾਣੇ ਦੇ ਪਿੰਡ ਮਨੌਲੀ ਆਏ ਸਨ , ਉਨ੍ਹਾਂ 'ਚੋਂ 2 ਔਰਤਾਂ ਨੂੰ ਪਾਜ਼ਿਟਿਵ ਪਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਤਬਲੀਗੀ ਜ਼ਮਾਤ ਦੀਆਂ ਇਹਨਾਂ ਔਰਤਾਂ ਦਾ ਪਿੰਡ ਮਨੈਲੀ ਦੇ ਨਾਲ ਲੱਗਦੇ ਪਿੰਡ ਧਨੋਲਾਂ, ਰੱਤੋਂ ਅਤੇ ਸ਼ਮਸ਼ੇਰਪੁਰ ਸਿੰਘਾਂ ਦੇ ਮੁਸਲਿਮ ਭਾਈਚਾਰੇ ਦੇ ਕਾਫ਼ੀ ਲੋਕਾਂ ਦੇ ਸੰਪਰਕ 'ਚ ਆਏ ਹੋਣ ਦਾ ਅਨੁਮਾਨ ਹੈ।

https://media.ptcnews.tv/wp-content/uploads/2020/04/cf6cd127-27dc-4cae-bd81-c8519d8bd982.jpg

ਇਨ੍ਹਾਂ ਪਿੰਡਾਂ ਨਾਲ ਲੱਗਦੀ ਹੈ ਹੱਦ:-

ਜਾਣਕਾਰੀ ਅਨੁਸਾਰ ਉਪਰੋਕਤ ਪਿੰਡਾਂ ਦੀ ਹੱਦ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੰਧੂਆਂ , ਧੌਲਰਾਂ , ਕਤਲੌਰ ਅਤੇ ਬੱਸੀ ਗੁਜਰਾਂ ਨਾਲ ਲੱਗਦੀ ਹੈ , ਜਿਸ ਕਰਕੇ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਪਿੰਡਾਂ ਦੇ ਲੋਕ ਔਰਤਾਂ ਦੇ ਸੰਪਰਕ 'ਚ ਆਏ ਹੋਣ ਇਸ ਲਈ ਇਸ ਪ੍ਰਤੀ ਸੁਯੋਗ ਕਾਰਵਾਈ ਕਰਦੇ ਹੋਏ ਪਿੰਡ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ ।

https://media.ptcnews.tv/wp-content/uploads/2020/04/25ae2c98-887b-4c09-b39c-f049f7103b5a.jpg

ਗੌਰਤਲਬ ਹੈ ਕਿ ਮਨੈਲੀ ਤਹਿਸੀਲ ਖਮਾਣੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 2 ਔਰਤਾਂ ਕਰੋਨਾਵਾਇਰਸ ਤੋਂ ਪਾਜ਼ਿਟਿਵ ਪਾਈਆਂ ਗਈਆਂ ਹਨ , ਉਹਨਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਨੈਲੀ ਤਹਿਸੀਲ ਖਮਾਣੇ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਅਧੀਨ ਆਉਂਦੇ ਪਿੰਡ ਸੰਧੂਆਂ , ਧੌਲਰਾਂ , ਬੱਸੀ ਗੁੱਜਰਾਂ ਅਤੇ ਕਤਲੌਰ ਪਿੰਡਾਂ ਨੂੰ ਸਰਕਾਰ ਦੇ ਆਦੇਸ਼ ਮੁਤਾਬਿਕ ਸੀਲ ਕੀਤਾ ਜਾ ਰਿਹਾ ਹੈ ।

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਕੋਰੋਨਾਵਾਇਰਸ ਦੇ ਕੰਮਿਊਨਿਟੀ ਸਪਰੈੱਡ ਨੂੰ ਰੋਕਣ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾਈ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਫ਼ੀ ਸਖ਼ਤੀ ਕੀਤੀ ਜਾ ਰਹੀ ਹੈ।

Related Post