ਪੰਜਾਬੀ ਕਵਿਤਾ ਦੇ ਸਿਰਮੌਰ ਕਵੀ ਭਾਈ ਸਾਹਿਬ, ਭਾਈ ਵੀਰ ਸਿੰਘ ਜੀ

By  Joshi December 5th 2017 09:12 AM -- Updated: December 5th 2017 09:15 AM

ਪੰਜਾਬ ਸੂਬਾ ਆਪਣੇ ਅੰਦਰ ਕਈ ਕਲਾਵਾਂ, ਕਹਾਣੀਆਂ, ਸੁਨਹਿਰੀ ਇਤਿਹਾਸ ਗਾਥਾਵਾਂ ਅਤੇ ਸਾਹਿਤ ਦੀ ਵੱਡੀ ਪੰਡ ਸਮੋਈ ਬੈਠਾ ਹੈ। ਇਸ ਵਿਰਾਸਤ ਦੀ ਗੱਲ ਕੀਤੀ ਜਾਵੇ ਅਤੇ ਭਾਈ ਵੀਰ ਸਿੰਘ ਦਾ ਨਾਮ ਨਾ ਆਵੇ, ਅਜਿਹਾ ਹੋ ਨਹੀਂ ਸਕਦਾ।

ਪੰਜਾਬੀ ਕਵਿਤਾ ਦੇ ਸਿਰਮੌਰ ਕਵੀ ਭਾਈ ਵੀਰ ਸਿੰਘ ਦਾ ਜਨਮ ੫ ਦਸੰਬਰ ੧੮੭੨ ਈ: 'ਚ ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਖੇ ਹੋਇਆ। ਆਪ ਦੀਵਾਨ ਕੌੜਾ ਮੱਲ ਦੀ ਵੰਸ਼ ਨਾਲ ਸੰਬੰਧਤ ਹਨ।

ਪੰਜਾਬੀ ਕਵਿਤਾ ਦੇ ਸਿਰਮੌਰ ਕਵੀ ਭਾਈ ਸਾਹਿਬ, ਭਾਈ ਵੀਰ ਸਿੰਘ ਜੀਆਪ ਦੇ ਪਰਿਵਾਰ ਵਿੱਚ ਹੀ ਸਾਹਿਤ ਦਾ ਦਰਿਆ ਵਗਦਾ ਦਿਖਾਈ ਦਿੰਦਾ ਹੈ। ਆਪ ਦੇ ਦਾਦਾ ਬਾਬਾ ਕਾਹਨ ਸਿੰਘ ਵੀ ਬਹੁਤ ਵੱਡੇ ਕਵੀ ਸਨ ਅਤੇ ਉਹ ਨੂੰ ਬ੍ਰਿਜ ਤੇ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਸਨ।

ਪੰਜਾਬੀ ਕਵਿਤਾ ਦੇ ਸਿਰਮੌਰ ਕਵੀ ਭਾਈ ਸਾਹਿਬ, ਭਾਈ ਵੀਰ ਸਿੰਘ ਜੀਆਪ ਆਪਣੇ ਬਚਪਨ 'ਚ ਜ਼ਿਆਦਾਤਰ ਨਾਨਾ ਗਿਆਨੀ ਹਜ਼ਾਰਾ ਸਿੰਘ ਕੋਲ ਰਹੇ, ਜਿੱਥੋਂ ਆਪ ਨੂੰ ਸੰਸਕ੍ਰਿਤ, ਫਾਰਸੀ ਅਤੇ ਬ੍ਰਿਜ ਭਾਸ਼ਾ ਦਾ ਚੰਗਾ ਗਿਆਨ ਮਿਲਿਆ। ਇਸਦਾ ਕਾਰਨ ਸੀ ਕਿ ਆਪ ਦੇ ਨਾਨਾ ਨੂੰ ਇਹਨਾਂ ਭਾਸ਼ਾਵਾਂ ਦਾ ਕਾਫੀ ਡੂੰਘਾਈ 'ਚ ਗਿਆਨ ਸੀ। ਦਾਦਾ ਅਤੇ ਨਾਨਾ ਦੇ ਗੁਣ ਆਪ ਅੰਦਰ ਵੀ ਆਏ ਅਤੇ ਪੰਜਾਬ ਨੂੰ ਮਿਲਿਆ ਸਾਹਿਤ ਨੂੰ ਸੁਨਹਿਰੀ ਅੱਖਰਾਂ 'ਚ ਲਿਖਣ ਵਾਲਾ ਸਿਰਮੌਰ ਕਵੀ, ਭਾਈ ਸਾਹਿਬ ਭਾਈ ਵੀਰ ਸਿੰਘ।

ਆਪ 'ਚੀਫ ਖਾਲਸਾ ਦੀਵਾਨ' ਦੇ ਮੋਢੀਆਂ 'ਚੋਂ ਇੱਕ ਸਨ ਅਤੇ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਈ ਵੱਡੇ ਯਤਨ ਕੀਤੇ ਸਨ। ਆਪ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਹੋਂਦ 'ਚ ਆਈ ਸੀ।

ਇਸ ਤੋਂ ਇਲਾਵਾ ਆਪ ਨੂੰ ਸਮਜਾ ਸੁਧਾਰ ਗਤੀਵਿਧੀਆਂ 'ਚ ਵੀ ਕਾਫੀ ਦਿਲਚਸਪੀ ਸੀ।

ਭਾਈ ਸਾਹਿਬ ਦੀਆਂ 'ਚ ਮਹਾਂਕਾਵਿ 'ਰਾਣਾ ਸੂਰਤ ਸਿੰਘ' (੧੯੦੨-੦੪), 'ਮੇਰੇ ਸਾਈਆਂ ਜੀਓ' ਕਾਵਿ-ਸੰਗ੍ਰਹਿ, ਸ਼ਾਮਿਲ ਹਨ, ਜਿਹਨਾਂ 'ਚੋਂ 'ਮੇਰੇ ਸਾਈਆਂ ਜੀਓ' ਲਈ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਸੀ। ਆਪ ਨੂੰ ਦੇਸ਼ ਦੇ ਰਾਸ਼ਟਰਪਤੀ ਤੋਂ 'ਪਦਮ ਵਿਭੂਸ਼ਣ' ਦੀ ਮਹਾਨ ਪਦਮੀ ਨਾਲ ਨਿਵਾਜਿਆ ਗਿਆ ਸੀ।

ਪੰਜਾਬੀ ਕਵਿਤਾ ਦੇ ਸਿਰਮੌਰ ਕਵੀ ਭਾਈ ਸਾਹਿਬ, ਭਾਈ ਵੀਰ ਸਿੰਘ ਜੀਆਪ ਦੀਆਂ ਰਚਨਾਵਾਂ ਦੀ ਇੱਕ ਖਾਸ ਗੱਲ ਸੀ ਕਿ ਆਪ ਗਿਆਨ ਦੇ ਵਿਸ਼ਾਲ ਦਰਿਆ ਨੂੰ ਕਵਿਤਾ ਦੀਆਂ ਚੰਦ ਬੂੰਦਾਂ 'ਚ ਇੰਝ ਸਮੋ ਦਿੰਦੇ ਸਨ ਕਿ ਪਾਠਕ ਦੀ ਗਿਆਨ ਤ੍ਰਿਪਤੀ ਖੁਦ ਬ ਖੁਦ ਹੋ ਜਾਣੀ ਸੁਭਾਵਿਕ ਹੁੰਦੀ ਸੀ।

ਆਪ ਨੂੰ ਕਈ ਮਾਣਮੱਤੇ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ ਜਿਹਨਾਂ 'ਚੋਂ 'ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ', 'ਸਭ ਤੋਂ ਪਹਿਲੇ ਜੀਵਨੀ ਸਾਹਿਤ ਲੇਖਕ', 'ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ', ਆਦਿ ਸ਼ਾਮਿਲ ਹਨ।

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ।

ਅਸਾਂ ਧਾ ਗਲਵਕੜੀ ਪਾਈ।

ਨਿਰਾ ਨੂਰ ਤੁਸੀਂ ਹੱਥ ਨ ਆਏ।

ਸਾਡੀ ਕੰਬਦੀ ਰਹੀ ਕਲਾਈ।

ਪੰਜਾਬੀ ਸਾਹਿਤ 'ਚ ਆਪ ਦਾ ਨਾਮ ਰਹਿੰਦੀ ਦੁਨੀਆਂ ਤੱਕ ਸੁਨਹਿਰੀ ਅੱਖਰਾਂ 'ਚ ਚਮਕਦਾ ਰਹੇਗਾ ਅਤੇ ਆਪ ਦੀਆਂ ਰਚਨਾਵਾਂ ਆਉਣ ਵਾਲੀਆਂ ਪੀੜੀਆਂ ਦਾ ਸਦੀਆਂ ਤੱਕ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।

—PTC News

Related Post