ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਚੰਡੀਗੜ੍ਹ ਪਿਕਾਡਲੀ ਚੌਂਕ 'ਚ ਕੱਢਿਆ ਮੋਮਬੱਤੀ ਮਾਰਚ

By  Shanker Badra August 14th 2018 07:37 PM

ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਚੰਡੀਗੜ੍ਹ ਪਿਕਾਡਲੀ ਚੌਂਕ 'ਚ ਕੱਢਿਆ ਮੋਮਬੱਤੀ ਮਾਰਚ:ਚੰਡੀਗੜ ਦੇ ਸੈਕਟਰ-34 'ਚ ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਪੰਜਾਬੀ ਮੰਚ ਦੇ ਬੇਨਰ ਹੇਠ ਪੰਜਾਬੀ ਭਾਸ਼ਾ ਦੇ ਹਿਤੈਸ਼ੀ ਲੋਕਾਂ ਨੇ ਮੋਮਬੱਤੀ ਮਾਰਚ ਕੱਢ ਕੇ ਚੰਡੀਗੜ ਪ੍ਰਸ਼ਾਸਨ ਨੂੰ ਰੌਸ਼ਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਮੰਗ ਕੀਤੀ ਕਿ ਚੰਡੀਗੜ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਦਿੱਤਾ ਜਾਵੇ।Punjabi language To save Chandigarh Piccadilly Chowk Candle marchਸਮੂਹ ਪੰਜਾਬੀ ਹਿਤੈਸ਼ੀ ਲੋਕਾਂ ਨੇ ਇਕੱਠੇ ਹੋ ਕੇ 1 ਨਵੰਬਰ 1966 ਤੋਂ ਗੁਲਾਮ ਕੀਤੀ ਗਈ ਮਾਂ ਬੋਲੀ ਪੰਜਾਬੀ ਨੂੰ ਅਜ਼ਾਦ ਕਰਵਾਉਣ ਲਈ ਹੋਕਾ ਦਿੱਤਾ।ਇਸ ਦੇ ਨਾਲ ਹੀ ਉਨਾਂ ਨੇ ਕਿਹਾ ਇਸ ਸੰਘਰਸ਼ ਨਾਲ ਸਾਨੂੰ ਵੱਡਾ ਹੁਲਾਰਾ ਮਿਲੇਗਾ।Punjabi language To save Chandigarh Piccadilly Chowk Candle marchਮਾਰਚ ਵਿਚ ਹਿਸਾ ਲੈਣ ਪਹੁੰਚੇ ਪੰਜਾਬੀ ਬੋਲੀ ਦੇ ਹਿਤੈਸ਼ੀਆਂ ਨੇ ਮੰਗ ਕੀਤੀ ਕਿ 15 ਅਗਸਤ ਨੂੰ ਜਦੋਂ ਰਾਜਪਾਲ ਭਾਸ਼ਣ ਦੇਣ ਤਾਂ ਉਸ ਵਿੱਚ ਚੰਡੀਗੜ ਪ੍ਰਸ਼ਾਸਨ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਸਟੈਂਡ ਜਰੂਰ ਸਪੱਸ਼ਟ ਕਰੇ।ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ, 1 ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ 'ਤੇ ਪੰਜਾਬੀ ਭਾਸ਼ਾ ਦੇ ਸਤਿਕਾਰ ਦੀ ਬਹਾਲੀ ਲਈ ਕਾਲਾ ਦਿਵਸ ਮਨਾਇਆ ਜਾਵੇਗਾ।Punjabi language To save Chandigarh Piccadilly Chowk Candle marchਦੱਸ ਦੇਈਏ ਕਿ ਪੰਜਾਬੀ ਮੰਚ ਵਲੋਂ ਲਗਾਤਾਰ ਪੰਜਾਬੀ ਭਾਸ਼ਾ ਦੇ ਸਤਿਕਾਰ ਤੇ ਚੰਡੀਗੜ 'ਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦਿਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਲਗਾਤਾਰ ਚੰਡੀਗੜ ਪ੍ਰਸ਼ਾਸਨ ਨੂੰ ਕੁੰਭ ਕਰਨੀ ਦੀ ਨੀਂਦ ਚੋਂ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ।

-PTCNews

Related Post