ਜੁਗਾੜੀ ਪੰਜਾਬੀ ਨੇ ਤਿਆਰ ਕਰਵਾਈ ਸ਼ਾਹੀ ਕਾਰ ,ਵੱਡੀਆਂ-ਵੱਡੀਆਂ ਕਾਰਾਂ ਨੂੰ ਦਿੰਦੀ ਹੈ ਮਾਤ

By  Shanker Badra August 27th 2020 05:11 PM

ਜੁਗਾੜੀ ਪੰਜਾਬੀ ਨੇ ਤਿਆਰ ਕਰਵਾਈ ਸ਼ਾਹੀ ਕਾਰ ,ਵੱਡੀਆਂ-ਵੱਡੀਆਂ ਕਾਰਾਂ ਨੂੰ ਦਿੰਦੀ ਹੈ ਮਾਤ:ਕਪੂਰਥਲਾ : ਪੰਜਾਬੀ ਜੁਗਾੜੀ ਹੂੰਦੇ ਆ ਇਹ ਤਾਂ ਸੁਣਿਆ ਹੀ ਸੀ ਪਰ ਇੱਕ ਪੰਜਾਬੀ ਨੇ ਇਹੋ ਜਿਹਾ ਜੁਗਾੜ ਲਾਇਆ ਕਿ ਸਾਰੇ ਹੈਰਾਨ ਹੀ ਰਹਿ ਗਏ ਹਨ। ਕਪੂਰਥਲਾ ਦੇ ਇੱਕ ਡਾਕਟਰ ਨੇ ਅਜਿਹਾ ਜੁਗਾੜ ਲਗਾਇਆ ਕਿਇਕ ਸ਼ਾਹੀ ਕਾਰ ਤਿਆਰ ਕਰਵਾਈ ਹੈ। ਜਿਸ ਦੀ ਇਲਾਕੇ ਵਿੱਚ ਪੂਰੀ ਚਰਚਾ ਹੈ।

ਜੁਗਾੜੀ ਪੰਜਾਬੀ ਨੇਤਿਆਰ ਕਰਵਾਈ ਸ਼ਾਹੀ ਕਾਰ ,ਵੱਡੀਆਂ-ਵੱਡੀਆਂਕਾਰਾਂ ਨੂੰ ਦਿੰਦੀ ਹੈ ਮਾਤ

ਦਰਅਸਲ 'ਚ ਕਪੂਰਥਲਾ ਦੇ ਆਯੁਰਵੈਦਿਕ ਡਾਕਟਰ ਤਜਿੰਦਰ ਕੌਸ਼ਲ ਨੇ ਇੱਕ ਅਜਿਹੀ ਕਾਰ ਤਿਆਰ ਕਰਵਾਈ ਹੈ, ਜੋ ਵੱਡੀਆਂ-ਵੱਡੀਆਂ ਤੇ ਮਹਿੰਗੀਆਂ -ਮਹਿੰਗੀਆਂ ਕਾਰਾਂ ਨੂੰ ਮਾਤ ਦਿੰਦੀ ਹੈ। ਜੇਕਰ ਦੇਖਿਆ ਜਾਵੇਂ ਤਾਂ ਇਹ ਕਾਰ ਨੈਨੋ ਕਾਰ ਤੋਂ ਵੀ ਛੋਟੀ ਲੱਗਦੀ ਹੈ। ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਪ੍ਰਦੂਸ਼ਣ ਮੁਕਤ ਹੈ।

ਜੁਗਾੜੀ ਪੰਜਾਬੀ ਨੇਤਿਆਰ ਕਰਵਾਈ ਸ਼ਾਹੀ ਕਾਰ ,ਵੱਡੀਆਂ-ਵੱਡੀਆਂਕਾਰਾਂ ਨੂੰ ਦਿੰਦੀ ਹੈ ਮਾਤ

ਡਾਕਟਰ ਤਜਿੰਦਰ ਕੌਸ਼ਲ ਨੇ ਦੱਸਿਆ ਕਿ ਇਹ ਕਾਰਬੈਟਰੀ 'ਤੇ ਚਲਦੀ ਹੈ ਤੇ4-5 ਘੰਟੇ ਚਾਰਜ ਕਰਨ ਤੋਂ ਬਾਅਦ ਇਹ ਤਕਰੀਬਨ 100 ਕਿਲੋਮੀਟਰ ਤੱਕ ਚਲਾਈ ਜਾ ਸਕਦੀ ਹੈ। ਇਸ ਕਾਰ ਵਿੱਚ 2 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇਹ ਬੈਕ ਗੇਅਰ-ਅੱਪ ਗੇਅਰ ਵੀ ਹੈ।

ਇਹ ਕਾਰ ਖਾਸ ਤੌਰ 'ਤੇ ਹਰਿਆਣਾ ਦੇ ਸਿਰਸਾ ਤੋਂ ਤਿਆਰ ਕਰਵਾਈ ਗਈ ਹੈ।ਤਜਿੰਦਰ ਕੌਸ਼ਲ ਨੇ ਦੱਸਿਆ ਕਿ ਜਦੋਂ ਉਹ ਘਰ ਤੋਂ ਬਾਹਰ ਕਾਰ ਲੈ ਕੇ ਨਿਕਲਦੇ ਹਨ ਤਾਂ ਲੋਕ ਦੇਖਦੇ ਰਹਿੰਦੇ ਹਨ ਤੇ ਕਈ ਲੋਕ ਤਾਂ ਇਸ ਨਾਲ ਸੈਲਫੀਆਂ ਖਿੱਚਵਾਉਣ ਲਈ ਘਰ ਤੱਕ ਆ ਜਾਂਦੇ ਹਨ।

-PTCNews

Related Post