ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਦਿਅਕ ਕਾਨਫਰੰਸ, ਕੱਢਿਆ ਵਿਸ਼ਾਲ ਨਗਰ ਕੀਰਤਨ

By  Aarti December 3rd 2022 12:26 PM -- Updated: December 3rd 2022 12:27 PM

ਅੰਮ੍ਰਿਤਸਰ, (ਮਨਿੰਦਰ ਮੋਂਗਾ, 3 ਦਸੰਬਰ, 2022): ਜ਼ਿਲ੍ਹੇ ਵਿੱਚ ਚੀਫ ਖਾਲਸਾ ਐਜੂਕੇਸ਼ਨਲ ਸੁਸਾਇਟੀ ਵੱਲੋਂ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ ਮੌਕੇ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਮੌਕੇ ਐਜੂਕੇਸ਼ਨਲ ਕਮੇਟੀ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।

ਇਸ ਵਿਸ਼ਾਲ ਨਗਰ ਕੀਰਤਨ ਚੀਫ ਖਾਲਸਾ ਦੀਵਾਨ ਚੈਰਿਟੇਬਲ ਸੁਸਾਇਟੀ ਮੇਨ ਬਰਾਂਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਤੋਂ ਅੰਮ੍ਰਿਤਸਰ ਦੇ ਰਣਜੀਤ ਇੰਟਰਨੈਸ਼ਨਲ ਸਕੂਲ ਤੱਕ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਡਾ, ਇੰਦਰਬੀਰ ਸਿੰਘ ਨਿੱਜਰ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ।

ਇਸ ਮੌਕੇ ਗੱਲਬਾਤ ਕਰਦਿਆਂ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ  ਚੀਫ ਖਾਲਸਾ ਦੀਵਾਨ ਵੱਲੋਂ 120 ਸਾਲ ਪੂਰੇ ਕੀਤੇ ਹਨ ਅਤੇ ਭਾਈ ਵੀਰ ਸਿੰਘ ਜੀ ਦਾ 150ਵਾਂ ਜਨਮ ਦਿਹਾੜਾ ਹੈ, ਨਾਲ ਹੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਮੌਕੇ ਇਹ ਨਗਰ ਕੀਰਤਨ ਕੱਢਿਆ ਗਿਆ। ਇਸ ਦੌਰਾਨ ਵੱਖ ਵੱਖ ਧਾਰਮਿਕ ਅਤੇ ਵਿਦਿਅਕ ਸਮਾਗਮ ਕਰਵਾਏ ਗਏ ਅਤੇ ਸਾਡੇ ਲਈ ਬਹੁਤ ਹੀ ਮਾਨ ਦੀ ਗੱਲ ਹੈ ਕਿ ਅਸੀਂ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਕਰਵਾਉਣ ਜਾ ਰਹੇ ਹਾਂ, ਜਿਸਦੀ ਸ਼ੁਰੂਆਤ 1908 ਵਿੱਚ ਹੋਈ ਸੀ। 

ਇਹ ਵੀਪੜੋ: ਤਰਨਤਾਰਨ 'ਚ ਸਕੂਲ ਬੱਸ ਹਾਦਸਾਗ੍ਰਸਤ, ਇਕ ਵਿਦਿਆਰਥੀ ਸਣੇ 2 ਦੀ ਮੌਤ

Related Post