Fri, Jul 11, 2025
Whatsapp

ਅੰਮ੍ਰਿਤਸਰ 'ਚ ਭਿੜੀਆਂ ਘਰਵਾਲੀ ਤੇ ਬਾਹਰਵਾਲੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ ਦੇ ਵੇਰਕਾ ਥਾਣਾ ਖੇਤਰ 'ਚ ਇੱਕ ਘਰਵਾਲੀ ਨੇ ਬਾਹਰਵਾਲੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਦੇ ਸਿਰ 'ਤੇ ਅਤੇ ਹੋਰ ਥਾਵਾਂ 'ਤੇ ਸੱਟਾਂ ਲੱਗੀਆਂ ਹਨ। ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ।

Reported by:  PTC News Desk  Edited by:  KRISHAN KUMAR SHARMA -- April 19th 2024 04:05 PM
ਅੰਮ੍ਰਿਤਸਰ 'ਚ ਭਿੜੀਆਂ ਘਰਵਾਲੀ ਤੇ ਬਾਹਰਵਾਲੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ 'ਚ ਭਿੜੀਆਂ ਘਰਵਾਲੀ ਤੇ ਬਾਹਰਵਾਲੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ ਦੇ ਵੇਰਕਾ ਥਾਣਾ ਖੇਤਰ 'ਚ ਇੱਕ ਘਰਵਾਲੀ ਨੇ ਬਾਹਰਵਾਲੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਦੇ ਸਿਰ 'ਤੇ ਅਤੇ ਹੋਰ ਥਾਵਾਂ 'ਤੇ ਸੱਟਾਂ ਲੱਗੀਆਂ ਹਨ। ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ ਪਤੀ ਵੀ ਉਸ ਦੇ ਨਾਲ ਮੌਜੂਦ ਸੀ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤ ਰਾਜਵੰਤ ਕੌਰ ਨੇ ਦੱਸਿਆ ਕਿ ਉਸ ਦਾ 12 ਸਾਲਾਂ ਤੋਂ ਅਮਰ ਮਸੀਹ ਨਾਂ ਦੇ ਵਿਅਕਤੀ ਨਾਲ ਸਬੰਧ ਸਨ ਪਰ ਉਹ ਪਿਛਲੇ 5 ਸਾਲਾਂ ਤੋਂ ਅਮਰ ਤੋਂ ਦੂਰ ਰਹਿ ਰਹੀ ਸੀ, ਪਰ ਅਮਰ ਉਸਦਾ ਪਿੱਛਾ ਨਹੀਂ ਛੱਡ ਰਿਹਾ ਸੀ। ਔਰਤ ਨੇ ਆਰੋਪ ਲਾਏ ਕਿ ਅਮਰ ਨੇ ਉਸ ਦੇ 15 ਸਾਲ ਮੁੰਡੇ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ।


ਉਸ ਨੇ ਇਸ ਤੋਂ ਤੰਗ ਆ ਕੇ ਜਨਵਰੀ ਮਹੀਨੇ 'ਚ ਅਮਰ ਮਸੀਹ ਅਤੇ ਉਸ ਦੀ ਪਤਨੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਰੰਜਿਸ਼ ਕਾਰਨ ਹੀ ਉਪਰੰਤ ਦੋਵਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਘਰ 'ਚ ਕੈਦ ਰੱਖਿਆ। ਉਸ ਨੇ ਕਿਹਾ ਕਿ ਉਹ ਪਿੰਡ ਧੂਪ ਸਰਾਂ ਦੀ ਰਹਿਣ ਵਾਲੀ ਹੈ ਅਤੇ ਹੁਣ ਕਰੀਬ ਡੇਢ ਮਹੀਨੇ ਬਾਅਦ ਕੈਦ ਵਿਚੋਂ ਭੱਜਣ 'ਚ ਸਫਲ ਰਹੀ ਸੀ। ਔਰਤ ਨੇ ਆਰੋਪ ਲਾਏ ਕਿ ਹੁਣ 16 ਅਪ੍ਰੈਲ ਨੂੰ ਜਦੋਂ ਉਹ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਇਸੇ ਦੌਰਾਨ ਕਾਰ ਵਿੱਚ ਆਏ ਅਮਰ ਅਤੇ ਉਸਦੀ ਪਤਨੀ ਨੇ ਉਸ ਨੂੰ ਬਾਜ਼ਾਰ ਵਿੱਚ ਰੋਕ ਲਿਆ। ਦੋਵਾਂ ਨੇ ਕਾ 'ਚੋਂ ਉਤਰ ਕੇ ਉਸ ਉਪਰ ਹਮਲਾ ਕਰ ਦਿੱਤਾ। ਇਸ ਦੌਰਾਨ ਅਮਰ ਦੀ ਪਤਨੀ ਨੇ ਇੱਟ ਚੁੱਕ ਕੇ ਉਸ ਦੇ ਮਾਰਨਾ ਸ਼ੁਰੂ ਕਰ ਦਿੱਤਾ। ਪਰ ਇਸ ਦੌਰਾਨ ਉਸ ਨੂੰ ਬਚਾਉਣ ਕੋਈ ਅੱਗੇ ਨਹੀਂ ਆਇਆ। ਔਰਤ ਨੇ ਕਿਹਾ ਕਿ ਅਮਰ ਵੀ ਇਸ ਦੌਰਾਨ ਆਪਣੀ ਪਤਨੀ ਨੂੰ ਵਾਰ-ਵਾਰ ਉਸ ਨੂੰ ਮਾਰਨ ਲਈ ਕਹਿ ਰਿਹਾ ਸੀ।

ਥਾਣਾ ਵੇਰਕਾ ਦੇ ਐਸਐਚਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮਾਮਲਾ ਹੈ। ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK