ਕੋਰੋਨਾ ਦੀ ਚੌਥੀ ਲਹਿਰ ਤੋਂ ਲੜਣ ਲਈ ਏਮਜ਼ ’ਚ ਪੁਖਤਾ ਪ੍ਰਬੰਧ ਹੋਣ ਦਾ ਦਾਅਵਾ

ਬਠਿੰਡਾ ’ਚ ਆਲ ਇੰਸਟੀਚਿਊਟ ਮੈਡੀਕਲ ਸਾਇੰਸ ਬਠਿੰਡਾ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ ਏਮਜ਼ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਇੱਥੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

By  Aarti January 4th 2023 12:52 PM

ਬਠਿੰਡਾ: ਪੂਰੀ ਦੁਨੀਆ ’ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ’ਤੇ ਭਾਰਤ ਸਰਕਾਰ  ਵੀ ਚੌਂਕਸ ਨਜ਼ਰ ਆ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਸੂਬੇ ’ਚ ਕੋਰੋਨਾ ਨਾਲ ਨਜਿੱਠਣ ਦੇ ਲਈ ਦਾਅਵੇ ਕੀਤੇ ਜਾ ਰਹੇ ਹਨ।

ਗੱਲ ਕੀਤੀ ਜਾਵੇ ਬਠਿੰਡਾ ਦੇ ਏਮਜ਼ ਹਸਪਤਾਲ ਦੀ ਤਾਂ ਇੱਥੇ ਕੋਰੋਨਾ ਨੂੰ ਲੈ ਕੇ ਕੇਂਦਰੀ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤੋਂ ਬਾਅਦ ਪੁਖਤਾ ਪ੍ਰਬੰਧ ਕੀਤੇ ਗਏ ਹਨ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਸਟੀਚਿਊਟ ਮੈਡੀਕਲ ਸਾਇੰਸ ਬਠਿੰਡਾ ਦੇ ਡਾਇਰੈਕਟਰ ਨੇ ਦੱਸਿਆ ਕਿ ਕੋਰੋਨਾ ਦੀ ਚੌਥੀ ਲਹਿਰ ਦੇ ਨਾਲ ਨਜਿੱਠਣ ਦੇ ਲਈ ਏਮਜ਼ ਹਸਪਤਾਲ ਬਠਿੰਡਾ ’ਚ ਪੁਖਤਾ ਪ੍ਰਬੰਧ ਹੈ। ਆਈਪੀਡੀ ਬਿਲਡਿੰਗ ਪੂਰੀ ਤਰ੍ਹਾਂ ਤਿਆਰ ਹੈ। ਕੋਵਿਡ ਹੈਲਪ ਡੈਕਸ, ਵਾਰਡ ਜਿਸ ’ਚ 50 ਬੈੱਡ ਨਵੇਂ ਤਿਆਰ ਕੀਤੇ ਗਏ ਹਨ। ਸੈਕਿੰਡ ਅਤੇ ਬੂਸਟਰ ਡੋਜ਼ ਨੂੰ ਘੱਟ ਲੋਕਾਂ ਨੇ ਲਗਵਾਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੈਕਸਿਨ ਲਗਵਾ ਲੈਣ ਅਤੇ ਸਾਵਧਾਨ ਰਹਿਣ। 

ਇਹ ਵੀ ਪੜ੍ਹੋ: ਮੁਹਾਲੀ ’ਚ ਦੋ ਫਰਜ਼ੀ ਗੈਂਗਸਟਰ ਕਾਬੂ, ਗੋਲਡੀ ਬਰਾੜ ਦੇ ਨਾਂ ’ਤੇ ਮੰਗਦੇ ਸੀ ਫਿਰੌਤੀ

Related Post