ਲੁੱਟ-ਖੋਹ ਤੇ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ, 13 ਵਾਹਨ ਸਣੇ 9 ਮੁਲਜ਼ਮ ਪੁਲਿਸ ਅੜਿੱਕੇ

ਬਠਿੰਡਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਦਰਜ ਹੋਈ ਲੁੱਟ-ਖੋਹ, ਚੋਰੀ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ।

By  Aarti February 6th 2023 05:42 PM

ਮੁਨੀਸ਼ ਗਰਗ (ਬਠਿੰਡਾ, 6 ਫਰਵਰੀ): ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਦਰਜ ਹੋਈ ਲੁੱਟ-ਖੋਹ, ਚੋਰੀ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਕੰਪਨੀਆਂ ਦੇ 11 ਮੋਟਰਸਾਈਕਲ, ਇੱਕ ਕਾਰ ਦੇ ਪੁਰਜ਼ੇ ਅਤੇ ਇੱਕ ਸਕੂਟੀ ਸਮੇਤ 13 ਵਾਹਨ ਬਰਾਮਦ ਕੀਤੇ ਹਨ। ਉੱਥੇ ਹੀ ਮੁਲਜ਼ਮਾਂ ਕੋਲੋਂ ਸੋਨੇ ਦੀ ਚੇਨ ਵੀ ਬਰਾਮਦ ਕੀਤੀ ਗਈ ਹੈ।

ਦੱਸ ਦਈਏ ਕਿ ਪੁਲਿਸ ਨੇ ਛਾਪਾ ਮਾਰ ਕੇ ਵਾਰਦਾਤ ਸਮੇਂ ਵਰਤਿਆ ਗਏ 7 ਮੋਬਾਈਲ ਫ਼ੋਨ ਅਤੇ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਚੋਰੀ ਦਾ ਸਾਮਾਨ ਬਰਾਮਦ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਠਿੰਡਾ ’ਚ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਸਰਗਨਾ ਅਰਸ਼ਦੀਪ ਸਿੰਘ ਵਾਸੀ ਬਰਕੰਦੀ, ਗੰਗਾ ਰੋਡ ਬਠਿੰਡਾ, ਕਰਮਵੀਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲਾ, ਦਾਨਾ ਸਿੰਘ ਜ਼ਿਲ੍ਹਾ ਬਠਿੰਡਾ ਅਤੇ ਲਖਵੀਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲਾ, ਗ੍ਰਿਫਤਾਰ ਕੀਤੇ ਗਏ। ਇਨ੍ਹਾਂ ਵਿਅਕਤੀਆਂ ਵੱਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਗੋਲ ਡਿੱਗੀ ਬਾਜ਼ਾਰ ਨੇੜਿਓਂ ਬਰਾਮਦ ਕੀਤੇ ਗਏ। ਉਕਤ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਕੋਠੇ ਇੰਦਰ ਸਿੰਘ ਵਾਲਾ, ਮਹਿਮਾ ਸਵਾਈ ਤੋਂ ਇਕ-ਇਕ ਮੋਟਰਸਾਈਕਲ ਅਤੇ ਭੋਲਾ ਸਿੰਘ ਵਾਸੀ ਕੋਠੇ ਨੱਥਾ ਸਿੰਘ ਵਾਲਾ ਅਤੇ ਰਾਜਵਿੰਦਰ ਸਿੰਘ ਵਾਸੀ ਕੋਠੇ ਕਰਤਾਰ ਸਿੰਘ ਵਾਲਾ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਅਵਾਰਾ ਕੁੱਤਿਆਂ ਨੇ 10 ਸਾਲਾਂ ਬੱਚੀ ਨੂੰ ਬਣਾਇਆ ਸ਼ਿਕਾਰ, ਪ੍ਰਸ਼ਾਸਨ ਖਿਲਾਫ ਰੋਸ ’ਚ ਸਥਾਨਕਵਾਸੀ

Related Post