ਮਨਿੰਦਰ ਮੋਂਗਾ (ਅੰਮ੍ਰਿਤਸਰ,6 ਫਰਵਰੀ): ਸੂਬੇ ’ਚ ਅਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਧੱਕਾ ਕਲੌਨੀ ਖੰਡਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦਸ ਸਾਲ ਦੀ ਲੜਕੀ ਅਵਾਰਾ ਕੁੱਤਿਆਂ ਦੀ ਤਸ਼ੱਦਦ ਦਾ ਸ਼ਿਕਾਰ ਹੋਈ। ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ’ਚ ਅਵਾਰਾ ਕੁੱਤਿਆਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਅਵਾਰਾ ਕੁੱਤਿਆਂ ’ਤੇ ਜਲਦ ਤੋਂ ਜਲਦ ਕਾਬੂ ਪਾਉਣ। ਇਸ ਸਬੰਧੀ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਾਡੀ ਦਸ ਸਾਲ ਦੀ ਬੱਚੀ ਘਰੋਂ ਦੁਕਾਨ ’ਤੇ ਸਮਾਨ ਲੈਣ ਗਈ ਸੀ ਅਤੇ ਗਲੀ ਵਿੱਚ ਅਵਾਰਾ ਕੁੱਤੇ ਵੱਲੋਂ ਉਸਨੂੰ ਸ਼ਿਕਾਰ ਬਣਾਉਦਿਆਂ ਲੱਤ ਵੱਢ ਖਾਂਧੀ ਹੈ। ਇਸ ਤੋਂ ਦੋ ਦਿਨ ਪਹਿਲਾ ਹੀ ਇਸ ਬੱਚੀ ਦੀ ਮਾਤਾ ਨੂੰ ਵੀ ਕੁੱਤਿਆ ਵਲੋਂ ਸ਼ਿਕਾਰ ਬਣਾਇਆ ਗਿਆ ਸੀ ਜਿਸਦੇ ਚਲਦੇ ਲੋਕ ਇਹਨਾ ਅਵਾਰਾ ਕੁੱਤਿਆ ਤੋਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸ਼ਨ ਕੋਲੌ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਹਨਾਂ ਕੁੱਤਿਆ ’ਤੇ ਨਕੇਲ ਕੱਸਦਿਆ ਠੋਸ ਕਦਮ ਚੁੱਕਣ ਤਾਂ ਜੋ ਆਏ ਦਿਨ ਅਜਿਹੇ ਹਾਦਸੇ ਨਾ ਵਾਪਰਣ।ਇਹ ਵੀ ਪੜ੍ਹੋ: Chandigarh Rose Festival: ਇਸ ਵਾਰ ਲਾਈਟ ਐਂਡ ਸਾਊਂਡ ਸ਼ੋਅ ਬਣੇਗਾ ਰੋਜ਼ ਫੈਸਟੀਵਲ ਦੇ ਖਿੱਚ ਦਾ ਕੇਂਦਰ