ਬਠਿੰਡਾ ’ਚ ਚਾਇਨਾ ਡੋਰ ਖਿਲਾਫ ਸਾਬਕਾ ਕੌਂਸਲਰ ਦਾ ਅਨੋਖਾ ਪ੍ਰਦਰਸ਼ਨ, ਦਿੱਤੀ ਚਿਤਾਵਨੀ

ਬਠਿੰਡਾ ਤੋਂ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਪਰਸਰਾਮ ਨਗਰ ਚੌਕ ਵਿੱਚ ਚਾਇਨਾ ਡੋਰ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ ਗਿਆ।

By  Aarti January 22nd 2023 06:20 PM

ਮੁਨੀਸ਼ ਗਰਗ (ਬਠਿੰਡਾ, 22 ਜਨਵਰੀ): ਆਏ ਦਿਨ ਚਾਇਨਾ ਡੋਰ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਇਸੇ ਹਾਦਸਿਆਂ ਦੇ ਮੱਦੇਨਜ਼ਰ ਬਠਿੰਡਾ ਤੋਂ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਪਰਸਰਾਮ ਨਗਰ ਚੌਕ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ ਗਿਆ। 

ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵੱਲੋਂ ਗਲ ਵਿੱਚ ਚਾਇਨਾ ਡੋਰ ਪਾ ਕੇ ਅਤੇ ਨਕਲੀ ਖ਼ੂਨ ਆਪਣੇ ਕੱਪੜਿਆਂ ਤੇ ਛਿੜਕ ਕੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਜੋ ਲੋਕ ਚਾਇਨਾ ਡੋਰ ਖ਼ਰੀਦ ਅਤੇ ਵੇਚ ਰਹੇ ਹਨ। ਉਹ ਲੋਕ ਸੰਭਲ ਜਾਣ ਕਿਉਂਕਿ ਇਹ ਮਨੁੱਖ ਅਤੇ ਪਸ਼ੂ ਪੰਛੀਆਂ ਲਈ ਬੜੀ ਖ਼ਤਰਨਾਕ ਹੈ ਅਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਕਈ ਲੋਕਾਂ ਦੀ ਜਾਨ ਚਾਇਨਾ ਡੋਰ ਕਾਰਨ ਚਲੀ ਗਈ ਹੈ। 

ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੈ ਉਸ ਨੂੰ ਜਾਗਣ ਦੀ ਲੋੜ ਹੈ। ਭਾਵੇਂ ਸਰਕਾਰ ਵੱਲੋਂ ਚਾਇਨਾ ਡੋਰ ਸਬੰਧੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪਰ ਹਾਲੇ ਵੀ ਬਾਜ਼ਾਰ ਵਿਚ ਚਾਇਨਾ ਡੋਰ ਖਰੀਦੀ ਅਤੇ ਵੇਚੀ ਜਾ ਰਹੀ ਹੈ। ਜ਼ਿਆਦਾਤਰ ਪਤੰਗ ਚਾਇਨਾ ਡੋਰ ਨਾਲ ਹੀ ਉਡਾਏ ਜਾ ਰਹੇ ਹਨ। ਜੇਕਰ ਚਾਈਨਾ ਡੋਰ ’ਤੇ ਇੰਨੀ ਹੀ ਪਾਬੰਦੀ ਹੈ ਤਾਂ ਇਹ ਪਤੰਗ ਨੂੰ ਉਡਾਣ ਲਈ ਚਾਇਨਾ ਡੋਰ ਕਿੱਥੋਂ ਆ ਰਹੀ ਹੈ। 

ਉਨ੍ਹਾਂ ਕਿਹਾ ਕਿ ਜੇਕਰ ਚਾਇਨਾ ਡੋਰ ਵੇਚਣ ਵਾਲਿਆਂ ਨੇ ਇਹ ਸਭ ਕੁਝ ਬੰਦ ਨਾ ਕੀਤਾ ਤਾਂ ਉਹ ਖੁਦ ਡਾਂਗ ਲੈ ਕੇ ਇਹਨਾ ਦੀਆਂ ਦੁਕਾਨਾਂ ’ਤੇ ਜਾਣਗੇ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਉਸ ਤਰ੍ਹਾਂ ਦੀ ਕਾਰਵਾਈ ਕਰਨਗੇ। ਭਾਵੇਂ ਉਨ੍ਹਾਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਪਵੇ ਪਰ ਉਹ ਕਿਸੇ ਵੀ ਹਾਲਤ ਵਿੱਚ ਚਾਇਨਾ ਡੋਰ ਵੇਚਣ ਅਤੇ ਖਰੀਦਣ ਨਹੀਂ ਦੇਣਗੇ। 

ਇਹ ਵੀ ਪੜ੍ਹੋ: ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

Related Post