ਤਖ਼ਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ

By  Aarti December 2nd 2022 12:30 PM -- Updated: December 2nd 2022 01:08 PM

ਬਠਿੰਡਾ ਮੁਨੀਸ਼ ਗਰਗ, 2 ਦਸੰਬਰ, 2022:  ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦਾ ਵਿਵਾਦ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਦੀ ਸੇਵਾ ਤੋਂ ਦੂਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।


ਮਿਲੀ ਜਾਣਕਾਰੀ ਮੁਤਾਬਿਕ ਅਗਲੇ ਹੁਕਮਾਂ ਤੱਕ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਪੰਜ ਪਿਆਰੇ ਸਾਹਿਬਾਨ ਦੀ ਸੰਮਤੀ ਨਾਲ ਬਤੌਰ ਜਥੇਦਾਰ ਦੀ ਸੇਵਾ ਨਿਭਾਉਣਗੇ। 

ਇੱਥੇ ਦੱਸਣਾ ਬਣਦਾ ਹੈ ਕਿ ਜਥੇਦਾਰ ਇੰਦਰਜੀਤ ਸਿੰਘ ਨੂੰ ਅੱਜ ਸ਼ਾਮ ਤੱਕ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਦੇ ਸਨਮੁੱਖ ਹਾਜ਼ਾਰ ਹੋ ਕੇ ਮੁਆਫੀ ਮੰਗਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਮੁਆਫੀ ਮਿਲਣ ਤੋਂ ਬਾਅਦ ਹੀ ਮੈਂਬਰਾਂ ਵਿੱਚ ਪੇਸ਼ ਹੋਣ ਦਾ ਅਧਿਕਾਰ ਮਿਲੇਗਾ।

ਦੱਸ ਦਈਏ ਕਿ ਇਹ ਹੁਕਮ ਦਮਦਮਾ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਬੋਰਡ ਮੈਂਬਰਾਂ ਨੂੰ 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। 

ਇਹ ਵੀ ਪੜੋ: ਲੁਧਿਆਣਾ ਕੋਰਟ ਬਲਾਸਟ: NIA ਨੇ ਭਗੌੜੇ ਹਰਪ੍ਰੀਤ ਸਿੰਘ ਨੂੰ ਮਲੇਸ਼ੀਆ ਤੋਂ ਆਉਣ 'ਤੇ ਕੀਤਾ ਗ੍ਰਿਫਤਾਰ

Related Post