ਸਰੀਰਕ ਸ਼ੋਸ਼ਣ ਦੀ ਪੀੜਤਾ ਨੇ ਐਸਸੀ ਕਮਿਸ਼ਨ ਦੀ ਮੈਂਬਰ ਕੋਲ ਇਨਸਾਫ਼ ਦੀ ਲਗਾਈ ਗੁਹਾਰ

By  Aarti November 29th 2022 05:14 PM -- Updated: November 29th 2022 06:05 PM

ਮੁਨੀਸ਼ ਗਰਗ, (ਬਠਿੰਡਾ, 29 ਨਵੰਬਰ 2022): ਜ਼ਿਲ੍ਹੇ ਵਿਖੇ ਇੱਕ ਅਠਾਰਾਂ ਸਾਲਾਂ ਲੜਕੀ ਨਾਲ਼ ਇੱਕ ਲੜਕੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਪੀੜਤ ਲੜਕੀ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨਾਲ ਮੁਲਾਕਾਤ ਕੀਤੀ ਗਈ ਜਿਨ੍ਹਾਂ ਨੇ ਉਸ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। 

ਮੁਲਾਕਾਤ ਦੌਰਾਨ ਪੀੜਤ ਲੜਕੀ ਨੇ ਐਸਸੀ ਕਮਿਸ਼ਨ ਪੂਨਮ ਕਾਂਗੜਾ ਨੂੰ ਦੱਸਿਆ ਕਿ ਹੈਰੀ ਬਾਂਸਲ ਨਾਂ ਦੇ ਲੜਕੇ ਨੇ ਉਸ ਨਾਲ ਪਿਛਲੇ ਕ਼ਰੀਬ ਚਾਰ ਸਾਲ ਤੋਂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਸੀ ਪਰ ਉਕਤ ਲੜਕੇ ਉਸ ਨਾਲ ਵਿਆਹ ਕਰਵਾਉਣਾ ਤਾ ਦੂਰ ਉਸ ਵੱਲੋਂ ਉਸਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਜਿਸ ਤੋਂ ਬਾਅਦ ਜਦੋ ਉਸ ਨੇ ਇਸ ਸਬੰਧੀ ਬਠਿੰਡਾ ਐਸਐਪੀ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਪਰ  ਉਨ੍ਹਾਂ ਵੱਲੋਂ ਉਕਤ ਲੜਕੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। 

ਪੀੜਤ ਲੜਕੀ ਨੇ ਅੱਗੇ ਕਿਹਾ ਕਿ ਜੇਕਰ ਉਕਤ ਲੜਕਾ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ। ਦੂਜੇ ਪਾਸੇ ਐਸਸੀ ਕਮਿਸ਼ਨ ਦੀ ਮੈਂਬਰ ਨੇ ਤੁਰੰਤ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਇਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜੋ:  ਅਕਾਲੀ ਆਗੂ ਨੂੰ ਹਸਪਤਾਲ ਪਹੁੰਚਾਉਣ ਵਾਲਾ ਦੋਸਤ ਹੀ ਨਿਕਲਿਆ ਕਾਤਲ, ਗ੍ਰਿਫ਼ਤਾਰ

Related Post