ਜ਼ਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਵੱਲੋਂ 2 ਬੈਂਕ ਲੁਟੇਰੇ ਸਮੇਤ ਖੋਹ ਕੀਤੀ ਗੱਡੀ ਬ੍ਰਾਮਦ

ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਰਾਮਾ ਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਪੁਰ ਸਥਿਤ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

By  Jasmeet Singh January 18th 2023 02:56 PM

ਜਲੰਧਰ, 18 ਜਨਵਰੀ: ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਰਾਮਾ ਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਪੁਰ ਸਥਿਤ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਅੰਮ੍ਰਿਤਸਰ ਨਾਵਲਟੀ ਕਾਰ ਸ਼ੋਅ ਰੂਮ ਵਿੱਚੋ ਖੋਹ ਕੀਤੀ ਗਡੀ ਵੀ ਬ੍ਰਾਮਦ ਕਰ ਲਈ ਗਈ ਹੈ।

ਹਾਸਿਲ ਜਾਣਕਾਰੀ ਮੁਤਾਬਕ ਬੀਤੇ 11 ਜਨਵਰੀ ਨੂੰ 2 ਮੁਲਜ਼ਮਾਂ ਵੱਲੋਂ ਮਾਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਸਥਿਤ ਕੋਟਕ ਮਹਿੰਦਰਾ ਬੈਂਕ ਜਲੰਧਰ ਵਿੱਚ ਗੋਲੀ ਚਲਾ ਕੇ ਕ੍ਰੀਬ 4 ਲੱਖ ਰੁਪਏ ਦੀ ਲੁੱਟ ਦੀ ਵਾਰਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਪਤਾਰਾ 'ਚ ਧਾਰਾ 392/506/34 IPC ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਕਰਾਇਮ ਬਰਾਂਚ ਦੀ ਸਪੈਸ਼ਲ ਟੀਮ ਨੇ ਤਫਤੀਸ ਲਈ ਤਾਇਨਾਤ ਇੰਚਾਰਜ ਪੁਸ਼ਪ ਬਾਲੀ ਵੱਲੋਂ ਲੁਟੇਰੇ ਦੀ ਭਾਲ ਕਰਦੇ- ਕਰਦੇ ਅੰਮ੍ਰਿਤਸਰ, ਜੰਡਿਆਲਾ, ਤਰਨ ਤਾਰਨ ਇਲਾਕੇ ਵਿੱਚ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਕ ਨੌਜਵਾਨ ਵੱਲੋਂ ਹੁੰਡਾਈ 110 Nios sports ਗੱਡੀ ਮਿਤੀ 4 ਜਨਵਰੀ ਨੂੰ ਕ੍ਰੀਬ ਸ਼ਾਮ 4:15 ਵਜੇ ਹੁੰਡਾਈ ਨਾਵਲਟੀ ਸ਼ੋਅਰੂਮ, ਅੰਮ੍ਰਿਤਸਰ ਦੀ ਡੈਮੋ ਕਾਰ ਟੈਸਟ ਡਰਾਇਵ ਦੇ ਬਹਾਨੇ ਗੰਨ ਪੁਆਇੰਟ 'ਤੇ ਖੋਹ ਕੇ ਫਰਾਰ ਹੋ ਗਿਆ ਸੀ। ਜਿਸ ਸਬੰਧੀ ਧਾਰਾ 379-B(2), 336 ਤਹਿਤ ਥਾਣਾ ਚਾਟੀਵਿੰਡ ਜਿਲ੍ਹਾਂ ਅੰਮ੍ਰਿਤਸਰ 'ਚ ਵੀ ਮੁਕੱਦਮਾ ਦਰਜ ਕਰ ਲਿਆ ਗਿਆ।

ਉੱਚ ਪੁਲਿਸ ਅਧਿਆਕਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਕਰਾਈਮ ਬ੍ਰਾਂਚ ਅਤੇ ਮੁੱਖ ਅਫਸਰ ਥਾਣਾ ਪਤਾਰਾ ਦੀਆ ਟੀਮਾਂ ਦਿਨ ਰਾਤ ਤਰਨਤਾਰਨ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਲੁਟੇਰਿਆਂ ਦੀ ਭਾਲ ਕਰ ਰਹੇ ਸੀ ਤੇ ਜਾਂਚ ਕਰਦੇ ਕਰਦੇ ਕਰਾਈਮ ਬਰਾਂਚ ਦੀ ਟੀਮ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਭਿਖੀਵਿੰਡ ਵਿਖੇ ਪੁੱਜੀਆਂ। ਜਿਸ ਸਬੰਧੀ ਖੁਫੀਆ ਸੋਰਸਾਂ ਤੋਂ ਪਤਾ ਲੱਗਿਆ ਕਿ ਵਾਰਦਾਤ ਕਰਨ ਵਾਲਾ ਇਕ ਵਿਅਕਤੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ SDM ਦਫਤਰ ਸਬ ਤਹਿਸੀਲ ਭਿਖੀਵਿੰਡ ਵਿਖੇ ਅਰਜੀ ਨਵੀਸ਼ ਦਾ ਕੰਮ ਕਰਦਾ ਹੈ। ਜਦੋਂ ਖੂਫੀਆ ਇਨਪੁਟ ਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਕੰਮ ਕਰਨਾ ਸ਼ੁਰੂ ਕੀਤਾ ਪਤਾ ਲੱਗਾ ਕਿ ਇਹ ਵਿਅਕਤੀ 1-2 ਦਿਨ ਤੋਂ ਘਰ ਤੋਂ ਗ਼ੈਰ ਹਾਜਿਰ ਹੈ। 

ਜਿਸ ਸਬੰਧੀ ਇਲਾਕੇ ਵਿੱਚ ਹੋਰ ਪੁੱਛਗਿੱਛ ਕਰਨ 'ਤੇ ਕਰਾਈਮ ਬ੍ਰਾਂਚ ਦੀ ਟੀਮ ਨੂੰ ਪਤਾ ਲੱਗਿਆ ਕਿ ਇਸ ਨਾਲ ਇੱਕ ਹੋਰ ਵਿਅਕਤੀ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਵੱਲੋਂ ਵਾਰਦਾਤ ਲਈ ਗੱਡੀ ਪਿੰਗਲਵਾੜਾ ਹਾਈਵੇ ਤੋਂ ਗੰਨ ਪੁਆਇੰਟ 'ਤੇ ਖੋਹ ਕੀਤੀ ਗਈ ਸੀ। 

ਬੀਤੇ ਦਿਨ ਜਦੋਂ ਪੁਲਿਸ ਨੇ ਬਿਧੀਪੁਰ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਗੱਡੀ ਦੀ ਤਲਾਸ਼ੀ ਦੌਰਾਨ ਪਤਾ ਲੱਗਿਆ ਕਿ ਇਹ ਉਹੀ ਵਾਰਦਾਤ 'ਚ ਵਰਤੀ ਗਈ ਗੱਡੀ ਸੀ ਤੇ ਦੋਵੇਂ ਮੁਲਜ਼ਮਾਂ ਨੇ ਵੀ ਆਪਣੀ ਸਹੀ ਪਛਾਣ ਦੱਸ ਦਿੱਤੀ, ਜਿਸਤੇ ਪੁਲਿਸ ਨੇ ਉਨ੍ਹਾਂ ਨੂੰ ਉਸੀ ਵੇਲੇ ਕਾਬੂ ਕਰ ਲਿਆ। ਦੱਸ ਦੇਈਏ ਕਿ ਗੱਡੀ ਦੀ ਤਲਾਸ਼ੀ ਕਰਨ 'ਤੇ ਉਸ ਵਿੱਚੋਂ 3 ਲੱਖ 90 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਜਾਂਚ 'ਚ ਪਤਾ ਲੱਗਿਆ ਕਿ ਬਰਾਮਦ ਕਰੰਸੀ 'ਤੇ ਕੋਟਕ ਮਹਿੰਦਰਾ ਬੈਂਕ ਦੀ ਮੋਹਰ ਅਤੇ ਕੈਸ਼ਅਰ ਦੇ ਦਸਤਖਤ ਹੋਏ ਸਨ। ਇਸ ਦੇ ਨਾਲ ਹੀ ਇੱਕ ਲੈਪਟਾਪ, ਸੋਨਾ ਮੁੰਦਰੀ, ਟੇਪਸ, 32 ਬੋਰ ਦਾ ਮਾਊਜ਼ਰ ਅਤੇ 3 ਜਿੰਦਾ ਰੌਂਦ ਵੀ ਬਰਾਮਦ ਕਰ ਲਏ ਗਏ ਹਨ। 

Related Post