Sat, Jul 12, 2025
Whatsapp

ਜਲੰਧਰ ’ਚ ਈ-ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ; 3 ਸਕੂਲੀ ਬੱਚੇ ਹੋਏ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

ਇਸ ਘਟਨਾ 'ਚ 3 ਬੱਚੇ ਜ਼ਖਮੀ ਹੋਏ ਹਨ। ਜਿਸ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਪਠਾਨਕੋਟ ਚੌਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

Reported by:  PTC News Desk  Edited by:  Aarti -- April 22nd 2024 01:14 PM
ਜਲੰਧਰ ’ਚ ਈ-ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ;  3 ਸਕੂਲੀ ਬੱਚੇ ਹੋਏ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

ਜਲੰਧਰ ’ਚ ਈ-ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ; 3 ਸਕੂਲੀ ਬੱਚੇ ਹੋਏ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

Jalandhar Accident: ਪੰਜਾਬ ਦੇ ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋ ਇੱਕ ਈ ਰਿਕਸ਼ਾ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਸਵੇਰ ਦੇ ਸਮੇਂ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਘਟਨਾ 'ਚ 3 ਬੱਚੇ ਜ਼ਖਮੀ ਹੋਏ ਹਨ। ਜਿਸ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਪਠਾਨਕੋਟ ਚੌਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਹਾਦਸੇ ਨੂੰ ਲੈਕੇ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਈ ਰਿਕਸ਼ਾ ਚਾਲਕ ਨਸ਼ੇ ਦੀ ਹਾਲਤ ’ਚ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਹੀ ਦੂਜੇ ਪਾਸੇ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਰਿਕਸ਼ਾ ਚਾਲਕ ਉਨ੍ਹਾਂ ਦਾ ਨਹੀਂ ਹੈ ਮਾਪਿਆਂ ਵੱਲੋਂ ਬੱਚਿਆ ਨੂੰ ਖੁਦ ਨਿੱਜੀ ਵਾਹਨ ਰਾਹੀ ਸਕੂਲ ਭੇਜਿਆ ਜਾ ਰਿਹਾ ਸੀ। 


ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੁਲਿਸ ਨੇ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ ਬੱਚੇ ਨੂੰ ਇਲਾਜ ਤੋਂ ਬਾਅਦ ਤੁਰੰਤ ਛੁੱਟੀ ਦੇ ਦਿੱਤੀ ਗਈ। ਪੁਲਿਸ ਜਲਦੀ ਹੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: Delhi Fire News: ਗਾਜ਼ੀਪੁਰ ਕੂੜੇ ਦੇ ਪਹਾੜ 'ਚ ਲੱਗੀ ਭਿਆਨਕ ਅੱਗ 13 ਘੰਟੇ ਬਾਅਦ ਵੀ ਕਾਬੂ ਤੋਂ ਬਾਹਰ

- PTC NEWS

Top News view more...

Latest News view more...

PTC NETWORK
PTC NETWORK