ਤਿੰਨ ਰੋਜ਼ਾ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਮੇਲੇ ਦੇ ਅੰਤਿਮ ਦਿਨ ਕੁਦਰਤ ਪ੍ਰੇਮੀਆਂ ਵਿੱਚ ਭਰਪੂਰ ਉਤਸ਼ਾਹ

By  Jasmeet Singh December 16th 2022 03:03 PM

ਮਨਿੰਦਰ ਸਿੰਘ ਮੋਂਗਾ, 16 ਦਸੰਬਰ: ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਉੱਘੇ ਸਾਹਿਤਕਾਰ ਅਤੇ ਵਾਤਾਵਰਣ ਪ੍ਰੇਮੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮਦਿਨ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਚੱਲ ਰਹੇ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਫੈਸਟੀਵਲ ਦੇ ਅੱਜ ਤੀਸਰੇ ਤੇ ਅੰਤਿਮ ਦਿਨ ਨਿੱਘੀ ਧੁੱਪ ਵਿਚ ਖਿੜੀਆਂ ਗੁਲਦਾਉਂਦੀਆਂ ਦੀਆਂ ਮਹਿਕਾਂ ਲੈਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫੁੱਲਾਂ ਦੇ ਪ੍ਰੇਮੀ ਭਰਵੀਂ ਗਿਣਤੀ ਵਿਚ ਪੁੱਜੇ। 

ਇਹ ਵੀ ਪੜ੍ਹੋ: ਟੈਂਡਰ ਘੁਟਾਲਾ ਮਾਮਲਾ: ਪੰਕਜ ਮੀਨੂੰ ਮਲਹੋਤਰਾ ਨੇ ਵਿਜੀਲੈਂਸ ਅੱਗੇ ਕੀਤਾ ਸਰੰਡਰ

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਅੰਦਰ ਫੁੱਲਾਂ ਅਤੇ ਰੰਗਾਂ ਦੀਆਂ ਬਣਾਈਆਂ ਹੋਈਆਂ ਰੰਗੋਲੀਆਂ ਮਨ ਮੋਹ ਰਹੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕੁਦਰਤ ਪ੍ਰੇਮੀ ਬਾਗਾਬਨੀ ਸੰਦਾਂ, ਜੈਵਿਕ ਖੇਤੀ, ਘਰੇਲੂ ਖੇਤੀ, ਜੈਵਿਕ ਖਾਣ ਵਾਲੇ ਪਦਾਰਥਾਂ ਜਿਵੇਂ ਹਲਦੀ, ਗੁੜ, ਸ਼ੱਕਰ, ਕਾਸਮੈਟਿਕਸ, ਜੜੀਆਂ ਬੂਟੀਆਂ, ਫਲ, ਪਨੀਰੀਆਂ ਤੋਂ ਇਲਾਵਾ ਅਨੇਕਾਂ ਕਿਸਮਾਂ ਦੇ ਫੁੱਲਾਂ ਦੇ ਬੂੂਟਿਆਂ ਅਤੇ ਘਰ ਵਿਚ ਲੱਗਣ ਵਾਲੇ ਪੌਦਿਆਂ ਆਦਿ ਦੀ ਖਰੀਦੋ ਫਰੋਖਤ ਕਰ ਰਹੇ ਹਨ।

ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਇੰਚਾਰਜ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ, ਡਾ. ਸੁਨੈਨਾ, ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ ਤੋਂ ਇਲਾਵਾ ਡਾ. ਜਸਵਿੰਦਰ ਸਿੰਘ ਬਿਲਗਾ, ਸਲਾਹਕਾਰ ਬਾਗਬਾਨੀ ਵਿਸ਼ੇਸ਼ ਤੌਰ `ਤੇ ਪੁੱਜੇ। ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ, ਵਿਦਿਆਰਥੀ, ਗੈਰ ਅਧਿਆਪਨ ਅਮਲਾ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਹਸਤੀਆਂ ਇਸ ਮੌਕੇ ਮੌਜੂਦ ਸਨ।

ਇਹ ਵੀ ਪੜ੍ਹੋ: ਤਰਨਤਾਰਨ RPG ਅਟੈਕ: ਅਸੀਂ ਮਾਮਲੇ ਨੂੰ ਸੁਲਝਾ ਲਿਆ ,ਗੈਂਗਸਟਰ ਲੰਡਾ ਸੀ ਮਾਸਟਰਮਾਈਂਡ- DGP ਪੰਜਾਬ

ਇਸ ਮੌਕੇ ਸਟਾਫ਼ ਨੇ ਕਿਹਾ ਕਿ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਵਾਤਾਵਰਣ ਪ੍ਰਤੀ ਵਧੇਰੇ ਗੰਭੀਰ ਹੋਣ ਦੀ ਲੋੜ ਹੈ। ਇਸ ਫੈਸਟੀਵਲ ਵਿਚ ਵੱਖ ਵੱਖ ਅਦਾਰਿਆਂ ਵੱਲੋਂ ਅਤੇ ਵਿਅਕਤੀਗਤ ਤੌਰ `ਤੇ ਵੀ ਭਾਗ ਲਿਆ ਗਿਆ। ਉਨ੍ਹਾਂ ਕਿਹਾ ਕਿ ਬਾਗਬਾਨੀ ਦੇ ਮਾਹਿਰਾਂ ਵੱਲੋਂ ਫੁੱਲਾਂ, ਬੂਟਿਆਂ ਅਤੇ ਰੰਗੋਲੀ ਦਾ ਬਰੀਕੀ ਨਾਲ ਅਧਿਐਨ ਕਰਕੇ ਜਜਮੈਂਟ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਨਤੀਜਿਆਂ ਦਾ ਐਲਾਨ ਕਰਨ ਉਪਰੰਤ ਇਨਾਮ ਵੰਡ ਸਮਾਰੋਹ ਹੋਵੇਗਾ, ਜਿਸ ਵਿਚ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ।

Related Post