Master Saleem Father Death : ਮਾਸਟਰ ਸਲੀਮ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਿਤਾ ਪੁਰਨ ਸ਼ਾਹਕੋਟੀ ਦਾ ਹੋਇਆ ਦੇਹਾਂਤ

ਮਿਲੀ ਜਾਣਕਾਰੀ ਮੁਤਾਬਿਕ ਉਸਤਾਦ ਪੁਰਨ ਸ਼ਾਹਕੋਟੀ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸੀ। ਜਿਸ ਕਾਰਨ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ।

By  Aarti December 22nd 2025 01:02 PM -- Updated: December 22nd 2025 04:43 PM

Master Saleem Father Death :  ਪੰਜਾਬੀ ਸੰਗੀਤ ਜਗਤ ’ਚ ਮੁੜ ਤੋਂ ਸੋਗ ਪਸਰ ਗਿਆ ਹੈ। ਦੱਸ ਦਈਏ ਕਿ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੁਰਨ ਸ਼ਾਹਕੋਟੀ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਹਾਸਿਲ ਹੋਇਆ ਹੈ। ਪਿਤਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ’ਤੇ ਪੁੱਤ ਮਾਸਟਰ ਸਲੀਮ ਨੂੰ ਬੇਹੱਦ ਵੱਡਾ ਝਟਕਾ ਲੱਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ  ਉਸਤਾਦ ਪੁਰਨ ਸ਼ਾਹਕੋਟੀ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸੀ। ਜਿਸ ਕਾਰਨ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਪੁਰਨ ਸ਼ਾਹਕੋਟੀ ਗਾਇਕ ਹੰਸਰਾਜ ਹੰਸ ਤੇ ਸਾਬਰ ਕੋਟੀ ਦੇ ਉਸਤਾਦ ਰਹਿ ਚੁੱਕੇ ਹਨ।  


ਉਸਤਾਦ ਪੁਰਨ ਸ਼ਾਹਕੋਟੀ ਦੇ ਦੇਹਾਂਤ ਦੀ ਖਬਰ ਸੁਣਨ ਮਗਰੋਂ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਘਰ ਪਹੁੰਚੇ ਹਨ। ਪਰਿਵਾਰ ’ਚ ਮਾਤਮ ਪਸਰਿਆ ਹੋਇਆ ਹੈ। 

ਇਹ ਵੀ ਪੜ੍ਹੋ : Miss Pooja Fake Death News : ਪੰਜਾਬੀ ਗਾਇਕ ਮਿਸ ਪੂਜਾ ਦੀ ਫੈਲੀ ਮੌਤ ਦੀ ਅਫ਼ਵਾਹ ! ਮਿਸ ਪੂਜਾ ਨੇ ਇੰਸਟਾਗ੍ਰਾਮ ਪੋਸਟ ਕੀਤੀ ਸਾਂਝੀ

Related Post