NRI ਨੇ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ’ਤੇ ਲਾਏ ਘਪਲੇ ਦੇ ਇਲਜ਼ਾਮ, ਇਹ ਹੈ ਪੂਰਾ ਮਾਮਲਾ

By  Aarti December 25th 2022 06:02 PM

ਰਾਜਿੰਦਰ (ਗੁਰਦਾਸਪੁਰ, 25 ਦਸੰਬਰ): ਗੁਰਦਾਸਪੁਰ ਦੇ ਪਿੰਡ ਭੁੱਲਰ ਵਿਖੇ ਇੱਕ ਵਿਦੇਸ਼ ਤੋਂ ਆਏ ਐਨਆਰਆਈ ਵੱਲੋਂ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ’ਤੇ ਘਪਲੇ ਕਰਨ ਦੇ ਇਲਜ਼ਾਮ ਲਗਾਏ। ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ ਉੱਤੇ ਐਨਆਰਆਈ ਅਤੇ ਸਰਪੰਚ ਵਿਚਾਲੇ ਹੋਈ ਝੜਪ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।

ਮਾਮਲੇ ਸਬੰਧੀ ਐਨਆਰਆਈ ਪਰਮਿੰਦਰ ਸਿੰਘ ਨੇ ਕਿਹਾ ਸਰਪੰਚ ਵੱਲੋਂ ਪਿੰਡ ਵਿੱਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਵਿਚ ਵੀ ਘਪਲੇਬਾਜ਼ੀ ਕੀਤੀ ਜਾਂਦੀ ਹੈ ਅਤੇ ਇਕ ਮਹੀਨਾ ਪਹਿਲਾਂ ਹੀ ਕਣਕ ਦੀਆਂ ਪਰਚੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਹੋਰ ਵੀ ਪਿੰਡ ਦੇ ਵਿਕਾਸ ਕਾਰਜਾਂ ਲਈ ਜੋ ਪੈਸੇ ਆਏ ਸੀ ਉਹਨਾਂ ਵਿੱਚ ਘਪਲੇਬਾਜ਼ੀ ਹੋਈ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਪਿੰਡ ਦੇ ਸਰਪੰਚ ਵਲੋਂ ਪਿੰਡ ਦਾ ਮਾਹੌਲ ਖ਼ਰਾਬ ਕੀਤਾ ਹੋਇਆ ਹੈ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਸਿਰਫ ਪਿੰਡ ਵਿਚ ਦਹਿਸ਼ਤ ਬਣਾਕੇ ਰੱਖਿਆ ਹੋਇਆ ਹੈ। 

ਦੂਜੇ ਪਾਸੇ ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਛੱਪੜ ਦੀ ਸਮੱਸਿਆ ਹੈ ਜੋ ਬੀਡੀਪੀਓ ਨੂੰ ਦੱਸ ਦਿੱਤਾ ਗਿਆ ਹੈ ਬਾਕੀ ਕਣਕ ਸਭ ਨੂੰ ਮਿਲਦੀ ਹੈ। ਉਹਨਾਂ ਕਿਹਾ ਪਿੰਡ ਵਿਚ ਹਰੇਕ ਪਾਰਟੀ ਦੇ ਵਰਕਰ ਹਨ ਜੋ ਬੇਬੁਨਿਆਦ ਆਰੋਪ ਲਾਉਂਦੇ ਰਹਿੰਦੇ ਹਨ। 

ਮਾਮਲੇ ਸਬੰਧੀ ਬੀਡੀਪੀਓ ਨੇ ਕਿਹਾ ਕਿ ਗ੍ਰਾਮ ਪੰਚਾਇਤ ਭੁੱਲਰ ਵਿਚ ਅੱਜ ਇਜਲਾਸ ਰੱਖਿਆ ਗਿਆ ਸੀ ਜਿਸ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸਰਪੰਚ ਦੀ ਹਾਜਰੀ ਵਿਚ ਸੁਣੀਆਂ ਗਈਆਂ ਅਤੇ ਲਿਖ ਵੀ ਲਈਆਂ ਗਈਆਂ। ਜਿਨ੍ਹਾਂ ਦਾ ਹੱਲ ਵੀ ਜਲਦੀ ਹੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: 10 ਕਿਲੋ ਹੈਰੋਇਨ ਤੇ ਡਰੋਨ ਸਣੇ ਦੋ ਨਸ਼ਾ ਤਸਕਰ ਪੁਲਿਸ ਅੜਿੱਕੇ, ਸਰਹੱਦ ਪਾਰ ਕਰਦੇ ਸੀ ਨਸ਼ਾ ਤਸਕਰੀ

Related Post