ਲੁਧਿਆਣਾ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

By  Pardeep Singh January 21st 2023 01:52 PM -- Updated: January 21st 2023 01:55 PM

ਲੁਧਿਆਣਾ : ਲੁਧਿਆਣਾ ਦੀ ਪਿੰਡੀ ਗਲੀ ਵਿੱਚ  ਇਕ ਤਿੰਨ ਮੰਜਲੀ ਦੁਕਾਨ ਨੂੰ ਅੱਗ ਲੱਗ ਗਈ। ਇਹ ਹਾਦਸਾ ਬਿਲਡਿੰਗ ਦੀ ਤੀਸਰੀ ਮੰਜਲ ਉੱਤੇ ਵਾਪਰਿਆ। ਪੂਰੀ ਬਿਲਡਿੰਗ ਵਿਚ ਵੱਡੀ ਮਾਤਰਾ ਵਿੱਚ ਕੰਬਲ ਤੇ ਚਾਦਰਾਂ ਪਾਈਆਂ ਹੋਈਆਂ ਸਨ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਆ ਪਹੁੰਚੀ ਪਰ ਤੰਗ ਗਲੀ ਹੋਣ ਕਾਰਨ ਗੱਡੀ ਨੇੜੇ ਨਹੀ ਜਾ ਸਕੀ। 


ਅੱਗ ਬੁਝਾਓ ਦਸਤੇ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਫਾਇਰ ਬ੍ਰਿਗੇਡ ਦੇ ਪਹੁੰਚਣ ਤਕ ਅੱਗ ਨੇ ਤੀਸਰੀ ਮੰਜ਼ਲ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਸੀ। ਗੋਦਾਮ ਤੇ ਫੈਕਟਰੀ ਦੇ ਮੁਲਾਜ਼ਮਾਂ ਨੇ ਹੇਠਲੀਆਂ ਮੰਜਲਾਂ ਵਿਚੋ ਮਾਲ ਚੁੱਕ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ।

ਜ਼ਿਕਰਯੋਗ ਹੈ ਕਿ ਪਿੰਡੀ ਗਲੀ ਪੰਜਾਬ ਦੀ ਸਭ ਤੋਂ ਵੱਡੀ ਦਵਾਈਆਂ ਦੀ ਮਾਰਕੀਟ ਹੈ। ਸੰਘਣੀ ਆਬਾਦੀ ਵਾਲੇ ਇਸ ਇਲਾਕੇ ਵਿੱਚ ਅਕਸਰ ਜਾਮ ਲੱਗਾ ਰਹਿੰਦਾ ਹੈ, ਗਲੀਆ ਭੀੜੀਆ ਹੋਣ ਕਾਰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿਚ ਖ਼ਾਸੀ ਮੁਸ਼ੱਕਤ ਕਰਨੀ ਪੈ ਰਹੀ ਹੈ।ਫਿਲਹਾਲ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ

ਅਪਡੇਟ ਜਾਰੀ .....

Related Post