ਚੋਰਾਂ ਦਾ ਕਾਰਨਾਮਾ: ਤੀਜੀ ਵਾਰ ਲੱਕੜ ਦੇ ਆਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਅੱਗ ਦੇ ਹਵਾਲੇ

ਮੌੜ ਮੰਡੀ ’ਚ ਚੋਰਾਂ ਨੇ ਲੱਕੜ ਦੇ ਆਰੇ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਗ ਲਗਾ ਦਿੱਤੀ। ਚੋਰਾਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਥਾਣਾ ਮੌੜ ਤੋਂ ਇੱਕ ਕਿਲੋਮੀਟਰ ਦੂਰੀ ਤੇ ਅੰਜਾਮ ਦਿੱਤਾ ਗਿਆ ਹੈ।

By  Aarti January 25th 2023 03:07 PM

ਮੁਨੀਸ਼ ਗਰਗ (ਬਠਿੰਡਾ, 25 ਜਨਵਰੀ): ਮੌੜ ਮੰਡੀ ’ਚ ਚੋਰਾਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਤਾਜ਼ਾ ਮਾਮਲਾ ਮੌੜ ਮੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਲੱਕੜ ਦੇ ਆਰੇ ’ਤੇ ਲੱਖਾਂ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ ਅਤੇ ਜਾਂਦੇ ਸਮੇਂ ਦਫ਼ਤਰ ਨੂੰ ਅੱਗ ਵੀ ਲਗਾ ਦਿੱਤੀ। ਜਿਸ ਨਾਲ ਆਰਾ ਮਾਲਕਾਂ ਦੇ ਕੀਮਤੀ ਅਤੇ ਜ਼ਰੂਰੀ ਦਸਤਾਵੇਜ਼ ਸਾੜ ਕੇ ਸੁਆਹ ਹੋ ਗਏ। ਚੋਰਾਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਥਾਣਾ ਮੌੜ ਤੋਂ ਇੱਕ ਕਿਲੋਮੀਟਰ ਦੂਰੀ ਤੇ ਅੰਜਾਮ ਦਿੱਤਾ ਗਿਆ ਹੈ। 

ਪੀੜਤਾਂ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਦੋ ਵਾਰ ਚੋਰੀ ਹੋਈ ਪਰ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਹੁਣ ਤੀਜੀ ਵਾਰ ਚੋਰੀ ਕਰਕੇ ਗਏ ਤਾਂ ਉਨ੍ਹਾਂ ਨੇ ਦਫ਼ਤਰ ਨੂੰ ਅੱਗ ਲਗਾ ਕੇ ਕੀਮਤੀ ਸਮਾਂ ਅਤੇ ਦਸਤਾਵੇਜ਼ ਲਾ ਦਿੱਤੇ। ਪੀੜਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਥਾਣਾ ਮੌੜ ਦੇ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ IAS ਅਧਿਕਾਰੀਆਂ 'ਤੇ ਕਾਰਵਾਈ ਕਰਨ ਲਈ ਵਿਜੀਲੈਂਸ ਨੂੰ ਪ੍ਰਵਾਨਗੀ ਲੈਣ ਹੁਕਮ

Related Post